ਚੰਡੀਗੜ੍ਹ: ਪੰਜਾਬ ਵਿੱਚ ਨੌਕਰੀਆਂ ਦਾ ਦਾਅਵਾ ਕਰਨ ਵਾਲੀ ਮਾਨ ਸਰਕਾਰ ‘ਤੇ ਅਕਾਲੀ ਦਲ ਨੇ ਸਵਾਲ ਖੜ੍ਹੇ ਕੀਤੇ ਹਨ। ਬਿਕਰਮ ਮਜੀਠੀਆ ਨੇ ਪੋਸਟ ਪਾ ਕੇ ਕਿਹਾ ਸੀ ਸਰਕਾਰ ਨੇ ਚੁੱਪ ਚਪੀਤੇ ਹੀ 830 ਪੋਸਟਾਂ ਪੰਜਾਬ ਵਿਚੋਂ ਖ਼ਤਮ ਕਰ ਦਿੱਤੀਆਂ ਹਨ।
ਮਜੀਠੀਆ ਨੇ ਟਵੀਟ ਕਰਦੇ ਹੋਏ ਲਿਖਿਆ ਕਿ, ‘ਲੈ ਲਓ ਨੌਕਰੀਆਂ…… ਭਗਵੰਤ ਮਾਨ ਜੀਆਂ ਨੇ ਚੁੱਪ ਚੁਪੀਤੇ 830 ਪੋਸਟਾਂ ਖਤਮ ਕਰ ਦਿੱਤੀਆਂ….ਕੈਬਨਿਟ ਮੀਟਿੰਗ ’ਚ ਫੈਸਲਾ ਲੈਣ ਮਗਰੋਂ ਇਸਦੀ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ…ਹੁਣ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਬਿੱਲੀ ਥੈਲਿਓਂ ਬਾਹਰ ਆਈ ਹੈ…ਰੋਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲਿਆਂ ਦਾ ਅਸਲ ਸੱਚ…ਕੱਟੜ ਬੇਈਮਾਨ..ਭਗਵੰਤ ਮਾਨ..ਅਰਵਿੰਦ ਕੇਜਰੀਵਾਲ।’
ਲੈ ਲਓ ਨੌਕਰੀਆਂ……ਸ੍ਰੀਮਾਨ ਭਗਵੰਤ ਮਾਨ ਜੀਆਂ ਨੇ ਚੁਪ ਚੁਪੀਤੇ 830 ਪੋਸਟਾਂ ਖਤਮ ਕਰ ਦਿੱਤੀਆਂ….ਕੈਬਨਿਟ ਮੀਟਿੰਗ ’ਚ ਫੈਸਲਾ ਲੈਣ ਮਗਰੋਂ ਇਸਦੀ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ…ਹੁਣ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਬਿੱਲੀ ਥੈਲਿਓਂ ਬਾਹਰ ਆਈ ਹੈ…ਰੋਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲਿਆਂ ਦਾ ਅਸਲ ਸੱਚ…ਕੱਟੜ… pic.twitter.com/I5VoUNqRUb
— Bikram Singh Majithia (@bsmajithia) November 3, 2023
ਇਸ ਪੋਸਟ ਮਤਾਬਕ 14 ਅਕਤੂਬਰ ਨੂੰ ਹੋਈ ਕੈਬੀਨੇਟ ਮੀਟਿੰਗ ਦੇ ਵਿੱਚ ਪੰਜਾਬ ਦੇ ਅਹਿਮ ਮਹਿਕਮਿਆਂ ਵਿੱਚੋਂ ਕੁੱਲ 830 ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਜਿਸ ਵਿੱਚ 298 ਮਿਨਿਸਟਰੀਅਲ ਅਤੇ 532 ਤਕਨੀਕੀ ਸਟਾਫ਼ ਦੀਆਂ ਅਸਾਮੀਆਂ ਸ਼ਾਮਿਲ ਹਨ। ਹੁਣ ਡਾਕਟਰ ,ਫਾਰਮਾਸਿਸਟ, ਕਲਰਕ ਅਤੇ ਕਾਂਸਟੇਬਲ ਮਹਿਕਮਿਆਂ ਵਿੱਚ ਪੰਜਾਬ ਦੇ ਨੌਜਵਾਨ ਨਹੀਂ ਰੱਖੇ ਜਾਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।