ਪੀਯੂ ਹੈਲਥ ਸੈਂਟਰ ‘ਚ ਜਲਦੀ 24 ਘੰਟੇ ਐਮਰਜੈਂਸੀ ਸਹੂਲਤ, ਹਰ ਜਾਣਕਾਰੀ ਹੈਲਥ ਸੈਂਟਰ ਦੀ ਵੈੱਬਸਾਈਟ ‘ਤੇ ਆਨਲਾਈਨ

TeamGlobalPunjab
2 Min Read

ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ ਪ੍ਰੋਫੈਸਰ, ਕਰਮਚਾਰੀ ਤੇ ਵਿਦਿਆਰਥੀਆਂ ਨੂੰ ਮੈਡੀਕਲ ਸਬੰਧੀ ਆਉਂਦੀਆਂ ਮੁਸ਼ਕਿਲਾਂ ਘਟਣ ਵਾਲੀਆਂ ਹਨ। ਪੀਯੂ ਪ੍ਰਬੰਧਕਾਂ ਨੇ ਜਲਦੀ ਕੈਂਪਸ ਸਥਿਤ ਸੈਂਟਰ ‘ਚ ਕਈ ਹੋਰ ਸਹੂਲਤਾਂ ਦੇਣ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਇੱਕ ਕਮੇਟੀ ਗਠਿਤ ਕਰ ਕੇ ਮੀਟਿੰਗ ਕੀਤੀ ਹੈ ਤੇ ਅਹਿਮ ਫ਼ੈਸਲੇ ਲਏ ਗਏ ਹਨ।

ਦੱਸ ਦਈਏ ਮੀਟਿੰਗ ‘ਚ ਪੀਯੂ ਰਜਿਸਟ੍ਰਾਰ ਕਮ ਐੱਫਡੀਓ ਵਿਕਰਮ ਨਈਅਰ ਤੇ ਪੀਯੂ ਹੈਲਥ ਸੈਂਟਰ ਸੀਐੱਮਓ ਹਾਜ਼ਰ ਸਨ। ਕੁਝ ਮਹੀਨਿਆਂ ਮਗਰੋਂ ਹੈਲਥ ਸੈਂਟਰ ‘ਚ ਵੱਡੇ ਬਦਲਾਅ ਕਰਨ ਦੀ ਤਜਵੀਜ਼ ਹੈ। ਪੀਯੂ ਹੈਲਥ ਸੈਂਟਰ ‘ਚ ਕਰੀਬ 20 ਹਜ਼ਾਰ ਪੀਯੂ ਮੁਲਾਜ਼ਮਾਂ ਤੇ ਆਸ਼ਰਿਤਾਂ ਦਾ ਹੈਲਥ ਕਾਰਡ ਬਣਿਆ ਹੈ। ਮੁਲਾਜ਼ਮਾਂ ਨੂੰ ਹੁਣ ਮੈਡੀਕਲ ਬਿਲ ਦੇ ਭੁਗਤਾਨ ਲਈ ਹੈਲਥ ਸੈਂਟਰ ਤੇ ਪੀਯੂ ਪ੍ਰਸ਼ਾਸਨਕ ਬਲਾਕ ਦੇ ਚੱਕਰ ਨਹੀਂ ਕੱਟਣੇ ਪੈਣਗੇ। ਮੈਡੀਕਲ ਬਿਲ ਦਾ ਭੁਗਤਾਨ ਹੁਣ 15 ਦਿਨਾਂ ਦੇ ਅੰਦਰ ਕਰਨ ਦੀ ਤਿਆਰੀ ਹੈ। ਪਹਿਲਾਂ ਇਸ ਪ੍ਰਕਿਰਿਆ ‘ਚ ਦੋ ਤਿੰਨ ਮਹੀਨੇ ਦਾ ਵਕਤ ਲੱਗ ਜਾਂਦਾ ਹੁੰਦਾ ਸੀ। ਨਵੇਂ ਇੰਤਜ਼ਾਮਾਂ ਤਹਿਤ ਹਰ ਜਾਣਕਾਰੀ ਹੈਲਥ ਸੈਂਟਰ ਦੀ ਵੈੱਬਸਾਈਟ ‘ਤੇ ਆਨਲਾਈਨ ਮਿਲੇਗੀ।

ਇਸਤੋਂ ਇਲ਼ਾਵਾ ਪੀਯੂ ਹੈਲਥ ਸੈਂਟਰ ‘ਚ ਜਲਦੀ 24 ਘੰਟੇ ਐਮਰਜੈਂਸੀ ਸਹੂਲਤ ਮਿਲੇਗੀ। ਪੀਯੂ ਹੈਲਥ ਸੈਂਟਰ ‘ਚ ਬਹੁਤ ਸਾਰੇ ਮੈਡੀਕਲ ਟੈਸਟਾਂ ਦੀ ਸਹੂਲਤ ਨਹੀਂ ਹੈ। ਇਸ ਸਬੰਧੀ ਪੀਯੂ ਦੇ ਪੂਟਾ ਪ੍ਰਧਾਨ ਡਾ. ਮਿ੍ਤਯੁੰਜੈ ਕੁਮਾਰ ਨੇ ਕਿਹਾ ਕਿ ਹੈਲਥ ਸੈਂਟਰ ‘ਚ ਨਵੀਂ ਸਹੂਲਤ ਸ਼ੁਰੂ ਕਰਨ ਦੀ ਤਜਵੀਜ਼ ਤਿਆਰ ਕੀਤੀ ਹੈ। ਜਲਦੀ ਹੈਲਥ ਸੈਂਟਰ ‘ਚ ਸਾਰੀਆਂ ਮੈਡੀਕਲ ਸਹੂਲਤਾਂ ਮਿਲਣ ਲੱਗਣਗੀਆਂ।

 

- Advertisement -

Share this Article
Leave a comment