ਬਿਹਾਰ: ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਿਹਾਰ ‘ਚ ਸਿਆਸੀ ਅਖਾੜਾ ਭੱਖਿਆ ਹੋਇਆ ਹੈ। ਜਿਸ ਨੂੰ ਦੇਖਦੇ ਹੋਏ ਬੀਜੇਪੀ ਵੱਲੋਂ ਆਪਣੇ ਚੋਣ ਮੈਨੀਫੈਸਟੇ ਦਾ ਐਲਾਨ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਿਹਾਰ ਲਈ ਜਾਰੀ ਕੀਤੇ ਮੈਨੀਫੈਸਟੋ ‘ਚ ਕਈ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ। ਜਿਸ ‘ਚ ਸਭ ਤੋਂ ਪਹਿਲਾਂ ਬੀਜੇਪੀ ਨੇ ਕਿਹਾ ਕਿ ਜੇਕਰ ਬਿਹਾਰ ‘ਚ ਬੀਜੇਪੀ ਦੀ ਸੱਤਾ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇੱਥੋਂ ਦੇ ਲੋਕਾਂ ਦਾ ਕੋਰੋਨਾ ਟੀਕਾਕਰਨ ਮੁਫ਼ਤ ‘ਚ ਕੀਤਾ ਜਾਵੇਗ।
ਇਸ ਦੇ ਨਾਲ ਹੀ ਬੀਜੇਪੀ ਨੇ ਬਿਹਾਰ ‘ਚ 19 ਲੱਖ ਰੋਜ਼ਗਾਰ ਪੈਦਾ ਕਰਨ ਦਾ ਵੀ ਵਆਦਾ ਕੀਤਾ ਹੈ। ਹਲਾਂਕਿ ਅਜਿਹਾ ਵਾਅਦਾ ਬੀਜੇਪੀ ਲੋਕ ਸਭਾ ਚੋਣਾਂ ਦੌਰਾਨ ਪਹਿਲਾਂ ਵੀ ਦੇਸ਼ ਨੂੰ ਕਰ ਚੁੱਕਿਆ ਹੈ ਕਿ ਹਾਰ ਸਾਲ 2 ਕਰੋੜ ਨੌਕਰੀਆਂ ਮੁਹੱਈਆਂ ਕਰਵਾਈਆਂ ਜਾਣਗੀਆਂ। ਹਕੀਕਤ ਕੀ ਹੈ ਇਹ ਦੇਸ਼ ਦੇ ਬੇਰੁਜ਼ਗਾਰ ਲੋਕ ਜਾਣਦੇ ਹਨ।
ਇਸ ਤੋਂ ਇਲਾਵਾ ਬੀਜੇਪੀ ਨੇ ਬਿਹਾਰ ‘ਚ 3 ਲੱਖ ਨਵੇਂ ਅਧਿਆਪਕ ਭਰਤੀ ਕਰਨ ਦਾ ਐਲਾਨ ਕੀਤਾ ਹੈ। ਆਈਟੀ ਸੈਕਟਰ ‘ਚ 5 ਲੱਖ ਨੌਕਰੀਆਂ ਦੇਣ ਦਾ ਵੀ ਜ਼ਿਕਰ ਹੋਇਆ ਹੈ। ਸਿਹਤ ਵਿਭਾਗ ‘ਚ ਇੱਕ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਬੀਜੇਪੀ ਨੇ ਦਰਭੰਗਾ ‘ਚ 2024 ਤਕ AIIMS ਬਣਾਉਨ ਦਾ ਦਾਅਵਾ ਕੀਤਾ ਹੈ।