ਬਿਹਾਰ : ਸਮਰਾਟ ਚੌਧਰੀ ਬਿਹਾਰ ਦੇ 24ਵੇਂ ਮੁੱਖ ਮੰਤਰੀ ਬਣ ਗਏ ਹਨ । ਰਾਜਪਾਲ ਸਈਦ ਅਤਾ ਹਸਨੈਨ ਨੇ ਉਨ੍ਹਾਂ ਨੂੰ ਲੋਕ ਭਵਨ ਵਿਖੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਬਿਹਾਰ ਦੀ ਨਵੀ ਬਣੀ ਸਰਕਾਰ ਦੌਰਾਨ ਜੇਡੀਯੂ ਤੋਂ ਵਿਜੇ ਚੌਧਰੀ ਅਤੇ ਬਿਜੇਂਦਰ ਯਾਦਵ ਨੇ ਵੀ ਸਹੁੰ ਚੁੱਕੀ। ਦੋਵਾਂ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਨਿਤੀਸ਼ ਕੁਮਾਰ ਵੀ ਮੌਜੂਦ ਸਨ।
ਬਿਹਾਰ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਵਿਭਾਗਾਂ ਦੀ ਵੰਡ ਵੀ ਹੋ ਗਈ ਹੈ। ਫਿਲਹਾਲ ਜ਼ਿਆਦਾਤਰ ਵਿਭਾਗ ਮੁੱਖ ਮੰਤਰੀ ਅਤੇ ਦੋਵਾਂ ਉਪ-ਮੁੱਖ ਮੰਤਰੀਆਂ ਦੇ ਕੋਲ ਰੱਖੇ ਗਏ ਹਨ। ਮੁੱਖ ਮੰਤਰੀ ਸਮਰਾਟ ਚੌਧਰੀ ਨੇ ਆਪਣੇ ਕੋਲ ਕੁੱਲ 29 ਵਿਭਾਗ ਰੱਖੇ ਹਨ। ਇਨ੍ਹਾਂ ਵਿੱਚ ਗ੍ਰਹਿ, ਆਮ ਪ੍ਰਸ਼ਾਸਨ, ਨਗਰ ਵਿਕਾਸ, ਸਿਹਤ, ਖੇਤੀਬਾੜੀ, ਉਦਯੋਗ ਅਤੇ ਸੜਕ ਨਿਰਮਾਣ ਸਮੇਤ ਕਈ ਅਹਿਮ ਵਿਭਾਗ ਸ਼ਾਮਲ ਹਨ।
ਦੂਜੇ ਪਾਸੇ, ਡਿਪਟੀ ਸੀਐਮ ਵਿਜੇ ਚੌਧਰੀ ਕੋਲ 10 ਵਿਭਾਗ ਹਨ। ਉਨ੍ਹਾਂ ਕੋਲ ਜਲ ਸਰੋਤ, ਸਿੱਖਿਆ, ਪੇਂਡੂ ਵਿਕਾਸ, ਸੰਸਦੀ ਮਾਮਲੇ ਅਤੇ ਟਰਾਂਸਪੋਰਟ ਵਰਗੇ ਮਹੱਤਵਪੂਰਨ ਵਿਭਾਗ ਹਨ। ਦੂਜੇ ਉਪ-ਮੁੱਖ ਮੰਤਰੀ ਬਿਜੇਂਦਰ ਯਾਦਵ ਨੂੰ 8 ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ ਵਿੱਚ ਊਰਜਾ, ਵਿੱਤ, ਯੋਜਨਾ ਅਤੇ ਵਿਕਾਸ, ਸਮਾਜ ਭਲਾਈ ਅਤੇ ਵਣਜ-ਕਰ (ਕਮਰਸ਼ੀਅਲ ਟੈਕਸ) ਵਰਗੇ ਪ੍ਰਮੁੱਖ ਵਿਭਾਗ ਸ਼ਾਮਲ ਹਨ।
ਮੁੱਖ ਮੰਤਰੀ ਦੇ ਪਿਤਾ ਸ਼ਕੁਨੀ ਚੌਧਰੀ ਨੇ ਕਿਹਾ, “ਕਈ ਵਾਰ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਅਸੀਂ ਕਈ ਪਾਰਟੀਆਂ ਲਈ ਪੂਰੀ ਮਿਹਨਤ ਨਾਲ ਲੜੇ, ਪਰ ਸਫਲਤਾ ਨਹੀਂ ਮਿਲੀ। ਅੱਜ ਅਮਿਤ ਸ਼ਾਹ, ਨਰਿੰਦਰ ਮੋਦੀ ਅਤੇ ਨਿਤੀਸ਼ ਦੀ ਵਜ੍ਹਾ ਨਾਲ ਸਮਰਾਟ ਅੱਗੇ ਵਧਿਆ ਹੈ। ਸਖ਼ਤ ਮਿਹਨਤ ਰੰਗ ਲਿਆਉਂਦੀ ਹੈ, ਸਿਰਫ਼ ਉਹੀ ਅੱਗੇ ਵਧਦੇ ਹਨ ਜੋ ਸਖ਼ਤ ਮਿਹਨਤ ਕਰਦੇ ਹਨ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਿਹਾਰ ਦੇ ਨਵ ਨਿਯੁਕਤ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਵਧਾਈ ਦਿੱਤੀ। ਸਮਰਾਟ ਚੌਧਰੀ ਨੇ ਨਿਤੀਸ਼ ਕੁਮਾਰ ਦੀ ਥਾਂ ‘ਤੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਵਧਾਈ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਚੌਧਰੀ ਦੀ ਨਿਪੁੰਨਤਾ, ਉਤਸ਼ਾਹ ਅਤੇ ਅਨੁਭਵ ਰਾਜ ਲਈ ਲਾਹੇਵੰਦ ਹੋਣਗੇ ਅਤੇ ਇਸ ਨੂੰ ਵਿਕਾਸ ਦੇ ਰਾਹ ‘ਤੇ ਲੈ ਕੇ ਜਾਣਗੇ।
ਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

