ਤੇਜਸਵੀ ਪ੍ਰਕਾਸ਼ ਸਭ ਤੋਂ ਵੱਧ ਵੋਟਾਂ ਲੈ ਕੇ ਬਣੀ ‘ਬਿੱਗ ਬੌਸ 15’ ਦੀ ਜੇਤੂ

TeamGlobalPunjab
2 Min Read

ਮੁੰਬਈ- ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੇ 15ਵੇਂ ਸੀਜ਼ਨ ਦੇ ਜੇਤੂ ਦਾ ਆਖਿਰਕਾਰ ਪਤਾ ਲੱਗ ਗਿਆ ਹੈ। ਜਿਸ ਪਲ ਦੀ ਦਰਸ਼ਕ ਉਡੀਕ ਕਰ ਰਹੇ ਸਨ ਉਹ ਆਖ਼ਰਕਾਰ ਆ ਹੀ ਗਿਆ। ਜੀ ਹਾਂ, ਤੇਜਸਵੀ ਪ੍ਰਕਾਸ਼ ਨੂੰ ਦਰਸ਼ਕਾਂ ਨੇ ਸਭ ਤੋਂ ਵੱਧ ਵੋਟ ਦਿੱਤਾ ਅਤੇ ਉਸ ਨੂੰ ‘ਬਿੱਗ ਬੌਸ 15’ ਦਾ ਜੇਤੂ ਬਣਾਇਆ।

ਤੁਹਾਨੂੰ ਦੱਸ ਦੇਈਏ ਕਿ 30 ਜਨਵਰੀ ਨੂੰ ‘ਬਿੱਗ ਬੌਸ 15’ ਦਾ ਗ੍ਰੈਂਡ ਫਿਨਾਲੇ ਸੀ, ਜਿੱਥੇ ਸ਼ੋਅ ਦੇ 5 ਫਾਈਨਲਿਸਟ ਪ੍ਰਤੀਯੋਗੀਆਂ ਕਰਨ ਕੁੰਦਰਾ, ਤੇਜਸਵੀ ਪ੍ਰਕਾਸ਼, ਨਿਸ਼ਾਂਤ ਭੱਟ, ਸ਼ਮਿਤਾ ਸ਼ੈੱਟੀ ਅਤੇ ਪ੍ਰਤੀਕ ਸਹਿਜਪਾਲ ਵਿਚਕਾਰ ਸਖ਼ਤ ਮੁਕਾਬਲਾ ਸੀ। ਸਭ ਤੋਂ ਪਹਿਲਾਂ ਨਿਸ਼ਾਂਤ ਨੇ ਸ਼ੋਅ ‘ਚੋਂ 10 ਲੱਖ ਦੀ ਇਨਾਮੀ ਰਾਸ਼ੀ ਲੈ ਕੇ ਖੁਦ ਨੂੰ ਸ਼ੋਅ ਤੋਂ ਬਾਹਰ ਕਰ ਲਿਆ। ਇਸ ਤੋਂ ਬਾਅਦ ਸ਼ਮਿਤਾ ਸ਼ੈੱਟੀ ਟਾਪ-3 ਤੋਂ ਬਾਹਰ ਹੋ ਗਈ।

                                                        

ਸੀਜ਼ਨ 15 ਨੂੰ ਦਿਲਚਸਪ ਬਣਾਉਣ ਲਈ, ਸੀਜ਼ਨ 4 ਦੀ ਜੇਤੂ ਸ਼ਵੇਤਾ ਤਿਵਾਰੀ, ਸੀਜ਼ਨ 8 ਦੇ ਜੇਤੂ ਗੌਤਮ ਗੁਲਾਟੀ, ਸੀਜ਼ਨ 6 ਦੀ ਜੇਤੂ ਉਰਵਸ਼ੀ ਢੋਲਕੀਆ, ਸੀਜ਼ਨ 7 ਦੀ ਜੇਤੂ ਗੌਹਰ ਖਾਨ ਅਤੇ ਸੀਜ਼ਨ 14 ਦੀ ਜੇਤੂ ਰੁਬੀਨਾ ਦਿਲੈਕ ਨੂੰ ਗ੍ਰੈਂਡ ਫਿਨਾਲੇ ਵਿੱਚ ਸ਼ਾਮਲ ਕੀਤਾ ਗਿਆ ਸੀ। ਗ੍ਰੈਂਡ ਫਿਨਾਲੇ ਦੀ ਸ਼ੁਰੂਆਤ ਸਲਮਾਨ ਖਾਨ ਦੇ ਧਮਾਕੇਦਾਰ ਡਾਂਸ ਨਾਲ ਹੋਈ, ਜਿੱਥੇ ਉਨ੍ਹਾਂ ਨੇ ‘ਸੀਟੀ ਮਾਰ’ ਗੀਤ ‘ਤੇ ਆਪਣੇ ਸ਼ਾਨਦਾਰ ਮੂਵਜ਼ ਦਰਸ਼ਕਾਂ ਨੂੰ ਦਿਖਾਏ।

- Advertisement -

ਇਸ ਦੇ ਨਾਲ ਹੀ ਸ਼ੋਅ ‘ਚ ਪਹੁੰਚੇ ਸਾਬਕਾ ਜੇਤੂਆਂ ਨਾਲ ਬਿੱਗ ਬੌਸ 15 ਦੇ ਕੁਝ ਪ੍ਰਤੀਯੋਗੀਆਂ ਨਾਲ ਡਾਂਸ ਮੁਕਾਬਲਾ ਵੀ ਹੋਇਆ। ਉੱਥੇ ਹੀ, ਇਸ ਗ੍ਰੈਂਡ ਫਿਨਾਲੇ ‘ਚ ਆਉਣ ਵਾਲੀ ਫਿਲਮ ‘ਘਹਰਾਈਆਂ’ ਦੀ ਸਟਾਰ ਕਾਸਟ ਨੇ ਵੀ ਸ਼ਿਰਕਤ ਕੀਤੀ। ਜਿੱਥੇ ਦੀਪਿਕਾ ਪਾਦੁਕੋਣ ਅਤੇ ਅਨਨਿਆ ਪਾਂਡੇ ਨੇ ਗਲੈਮਰਸ ਦਾ ਤੜਕਾ ਲੱਗਾਇਆ ਸੀ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਵੀ ਸ਼ੋਅ ‘ਚ ਪਹੁੰਚੀ ਅਤੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਯਾਦ ਕਰਕੇ ਉਹ ਅਤੇ ਸਲਮਾਨ ਖਾਨ ਦੋਵੇਂ ਕਾਫੀ ਭਾਵੁਕ ਹੋ ਗਏ। ਸ਼ਹਿਨਾਜ਼ ਗਿੱਲ ਨੇ ਗ੍ਰੈਂਡ ਫਿਨਾਲੇ ਵਿੱਚ ਸਿਧਾਰਥ ਸ਼ੁਕਲਾ ਲਈ ਇੱਕ ਪ੍ਰਦਰਸ਼ਨ ਕੀਤਾ।

Share this Article
Leave a comment