Uttarakhand Tunnel Rescue : 422 ਘੰਟਿਆਂ ਬਾਅਦ ਸੁਰੰਗ ਵਿੱਚ ਫਸੇ ਸਾਰੇ 41 ਮਜ਼ਦੂਰਾਂ ਨੂੰ ਕੱਢਿਆ ਬਾਹਰ

Rajneet Kaur
2 Min Read

ਨਿਊਜ਼ ਡੈਸਕ: ਉੱਤਰਕਾਸ਼ੀ ਦੇ ਸਾਰੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਦੇਰ ਸ਼ਾਮ ਸਾਰੇ ਮਜ਼ਦੂਰਾਂ ਨੂੰ NDRF ਦੀ ਟੀਮ ਨੇ ਬਾਹਰ ਕੱਢ ਲਿਆ। ਇਸ ਦੌਰਾਨ ਸੀ.ਐਮ ਧਾਮੀ ਮੌਕੇ ‘ਤੇ ਮੌਜੂਦ ਸਨ। CM ਧਾਮੀ ਨੇ ਵਰਕਰਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਸਾਰੇ ਵਰਕਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਮਜ਼ਦੂਰਾਂ ਨੂੰ ਉੱਤਰਾਖੰਡ ਸਰਕਾਰ ਵੱਲੋਂ 1-1 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਨਾਲ ਹੀ, ਧਾਮੀ ਸਰਕਾਰ ਨੇ ਕੰਪਨੀ ਨੂੰ 41 ਮਜ਼ਦੂਰਾਂ  ਨੂੰ ਤਨਖਾਹ ਸਮੇਤ 10-15 ਦਿਨਾਂ ਦੀ ਛੁੱਟੀ ਦੇਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪੀਐਮ ਮੋਦੀ ਨੇ ਵਰਕਰਾਂ ਨਾਲ ਫ਼ੋਨ ‘ਤੇ ਗੱਲਬਾਤ ਵੀ ਕੀਤੀ।

17 ਦਿਨਾਂ ਦਾ ਬਚਾਅ ਕਾਰਜ ਅਤੇ 422 ਘੰਟੇ ਤਕੜੀ ਜੰਗ ਤੋਂ ਬਾਅਦ ਆਖਿਰਕਾਰ ਸਿਲਕਿਆਰਾ ਸੁਰੰਗ ਵਿੱਚ ਫਸੀਆਂ 41 ਜਾਨਾਂ ਬਾਹਰ ਆ ਗਈਆਂ। ਜਿਵੇਂ ਹੀ ਮਜ਼ਦੂਰ ਬਾਹਰ ਆਏ ਤਾਂ ਬਚਾਅ ਦਲ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। 17 ਦਿਨਾਂ ਬਾਅਦ ਉਸ ਸੁਰੰਗ ਤੋਂ ਬਾਹਰ ਆਉਣ ਦੀ ਖੁਸ਼ੀ ਮਜ਼ਦੂਰਾਂ ਦੇ ਚਿਹਰਿਆਂ ‘ਤੇ ਸਾਫ਼ ਝਲਕ ਰਹੀ ਸੀ। 17 ਦਿਨਾਂ ਦੇ ਆਪਰੇਸ਼ਨ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। 

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇਐਕਸ ‘ਤੇ ਕਿਹਾ ਮੈਨੂੰ ਇਹ ਜਾਣ ਕੇ ਰਾਹਤ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉੱਤਰਾਖੰਡ ਵਿੱਚ ਸੁਰੰਗ ਵਿੱਚ ਫਸੇ ਸਾਰੇ ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ। ਮਜ਼ਦੂਰਾਂ ਦੇ ਬਚਾਅ ਕਾਰਜ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਇਹ ਮਨੁੱਖੀ ਧੀਰਜ ਦਾ ਪ੍ਰਮਾਣ ਹੈ। ਰਾਸ਼ਟਰ ਉਨ੍ਹਾਂ ਨੂੰ ਸਲਾਮ ਕਰਦਾ ਹੈ।”

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ, “ਮੈਨੂੰ ਬੇਹੱਦ ਖੁਸ਼ੀ ਹੈ ਕਿ ਸਿਲਕਿਆਰਾ ਸੁਰੰਗ ਦੇ ਅੰਦਰ ਫਸੇ 41 ਮਜ਼ਦੂਰਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ ਹੈ। ਪੀਐਮਓ ਦੀ ਅਗਵਾਈ ਵਿੱਚ ਸਾਰੀਆਂ ਏਜੰਸੀਆਂ ਨੇ ਦਿਨ ਰਾਤ ਕੰਮ ਕੀਤਾ ਹੈ। ਮੈਂ ਉਨ੍ਹਾਂ ਕਰਮਚਾਰੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇਸ ਵਿੱਚ ਸਹਿਯੋਗ ਕੀਤਾ। ਹੁਣ ਸੁਰੰਗ ਦਾ ਸੇਫਟੀ ਆਡਿਟ ਵੀ ਕੀਤਾ ਜਾਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment