Bigg Boss 13: ਸਲਮਾਨ ਖਾਨ ਨੇ ਖੋਲ੍ਹੇ ਰਾਜ਼, ਕਿੰਝ ਚਾਰ ਹਫਤਿਆਂ ‘ਚ ਹੀ ਖਤਮ ਹੋ ਜਾਵੇਗਾ ਸ਼ੋਅ

TeamGlobalPunjab
1 Min Read

ਬਿੱਗ ਬੌਸ 13 ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਚੁੱਕਿਆ ਹੈ ਇਸ ਵਿੱਚ ਸ਼ੋਅ ਦੇ ਹੋਸਟ ਸਲਮਾਨ ਖਾਨ ਦਰਸ਼ਕਾਂ ਨੂੰ ਨਵੇਂ ਸੀਜ਼ਨ ਨਾਲ ਜੁੜੀ ਇੰਟਰਸਟਿੰਗ ਜਾਣਕਾਰੀ ਦਿੰਦੇ ਦਿਖਾਈ ਦੇ ਰਹੇ ਹਨ। ਇਸ ਪ੍ਰੋਮੋ ਵਿੱਚ ਸਲਮਾਨ ਇੱਕ ਸੈਂਡ ਗਲਾਸ ਟਾਈਮਰ ਵਿੱਚ ਨਜ਼ਰ ਆ ਰਹੇ ਹਨ। ਉਹ ਦੱਸ ਦੇ ਹਨ ਕਿ ਇਸ ਵਾਰ ਸ਼ੋਅ ਵਿੱਚ ਕੰਟੈਸਟੈਂਟ ਦੇ ਹੱਥ ਤੋਂ ਸਮਾਂ ਰੇਤ ਦੀ ਤਰ੍ਹਾਂ ਫਿਸਲੇਗਾ ।

https://www.instagram.com/p/B2HWEFQg39j/

ਸਲਮਾਨ ਨੇ ਦੱਸਿਆ ਕਿ ਸ਼ੋਅ ਵਿੱਚ ਇਸ ਵਾਰ ਚਾਰ ਹਫ਼ਤੇ ‘ਚ ਹੀ ਫਿਨਾਲੇ ਹੋ ਜਾਵੇਗਾ। ਹਾਲਾਂਕਿ, ਅੱਗੇ ਉਨ੍ਹਾਂ ਨੇ ਇਹ ਵੀ ਹਿੰਟ ਦਿੱਤੀ ਕਿ ਇਸ ਸ਼ੋਅ ਦਾ ਅੰਤ ਨਹੀਂ ਹੋਵੇਗਾ ਸਗੋਂ ਇਸ ਤੋਂ ਬਾਅਦ ਨਵੇਂ ਟਵਿਸਟ ਦੇ ਨਾਲ ਇਹ ਸ਼ੋਅ ਅੱਗੇ ਵਧੇਗਾ, ਜਿਸ ਵਿੱਚ ਕੰਟੈਸਟੈਂਟ ਨੂੰ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ।

https://www.instagram.com/p/B2JCAAKgp3B/

- Advertisement -

ਦੱਸ ਦੇਈਏ ਕਿ ਹਾਲੇ ਤੱਕ ਇਹ ਸਾਹਮਣੇ ਨਹੀਂ ਆਇਆ ਹੈ ਕਿ ਇਸ ਵਾਰ ਬਿੱਗ ਬੌਸ ਵਿੱਚ ਕੌਣ-ਕੌਣ ਕੰਟੈਸਟੈਂਟ ਬਣੇਗਾ। ਇਸ ਵਿੱਚ ਅਜਿਹੀਆਂ ਰਿਪੋਰਟਾਂ ਹਨ ਕਿ ਸਿਜ਼ਨ 13 ਵਿੱਚ ਸਾਰੇ ਕੰਟੈਸਟੈਂਟਸ ਸੈਲੀਬਰਿਟੀ ਹੋਣਗੇ ਤੇ ਇਸ ਵਾਰ ਪਿਛਲੇ ਸਿਜ਼ਨ ਦੀ ਤਰ੍ਹਾਂ ਕਿਸੇ ਕਾਮਨਰ ਨੂੰ ਜਗ੍ਹਾ ਨਹੀਂ ਦਿੱਤੀ ਜਾਵੇਗੀ। ਸ਼ੋਅ ਦੇ ਇੱਕ ਪ੍ਰੋਮੋ ਵਿੱਚ ਵੀ ਇਸੇ ਤਰ੍ਹਾਂ ਹੀ ਹਿੰਟ ਮਿਲਦੇ ਵਿੱਖ ਰਿਹਾ ਹੈ ।

Share this Article
Leave a comment