Bigg Boss 13 Finale: ਅੱਜ ਸਜ਼ੇਗਾ ਇੱਕ ਖਿਡਾਰੀ ਦੇ ਇਸ ਸੀਜ਼ਨ ਦਾ ਤਾਜ਼

TeamGlobalPunjab
1 Min Read

ਨਿਊਜ਼ ਡੈਸਕ : ਅੱਜ ਆਖਰ ਉਹ ਦਿਨ ਆ ਹੀ ਗਿਆ ਜਿਸ  ਦਾ ਸਾਰਿਆਂ ਨੂੰ ਲੰਬੇ ਸਮੇਂ ਤੋਂ ਇੰਤਜਾਰ ਸੀ। ਜੀ ਹਾਂ ਅੱਜ ਬਿਗ ਬਾਸ 13 ਦਾ ਤਾਜ਼ ਇੱਕ ਪ੍ਰਤੀਯੋਗੀ ਦੇ ਸਿਰ ‘ਤੇ ਸਜ਼ ਜਾਵੇਗਾ। ਪਿਛਲੇ ਸਾਲ 29 ਸਤੰਬਰ ਨੂੰ ਸ਼ੁਰੂ ਹੋਏ ਇਸ ਸੀਜ਼ਨ ਨੂੰ ਕਰੀਬ 4 ਮਹੀਨੇ 16 ਦਿਨ ਬੀਤ ਗਏ ਹਨ। ਇਸ ਸੀਜ਼ਨ ਵਿੱਚ ਹਰ ਦਿਨ ਕਦੀ ਖਟਾਸ ਤਾਂ ਕਦੀ ਮਿਠਾਸ ਦੇਖਣ ਨੂੰ ਮਿਲਿਆ। ਅੱਜ ਸਿਧਾਰਥ ਸ਼ੁਕਲਾ, ਆਸਿਮ ਰਿਯਾਜ਼, ਆਰਤੀ ਸਿੰਘ, ਪਾਰਸ ਛਾਬੜਾ, ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ ਕੌਰ ਗਿੱਲ ਅਤੇ ਰਸ਼ਮੀ ਦੇਸਾਈ ਵਿੱਚੋਂ ਅੱਜ ਇੱਕ ਖਿਡਾਰੀ ਬਾਜੀ ਮਾਰ ਜਾਵੇਗਾ।

https://www.instagram.com/p/B8ij_ZQATNh/?utm_source=ig_embed

ਹੁਣ ਜੇਕਰ ਇਸ ਸੀਜ਼ਨ ਦੇ ਬਾਕੀ ਪ੍ਰਤੀਯੋਗੀਆਂ ਦੀ ਗੱਲ ਕਰੀਏ ਜੋ ਸੀਜ਼ਨ ਦੀ ਸ਼ੁਰੂਆਤ ਵਿੱਚ ਆਏ ਸਨ ਉਨ੍ਹਾਂਵਿੱਚ ਸਿਧਾਰਥ ਸ਼ੁਕਲਾ, ਸਿਧਾਰਥ ਡੇ, ਪਾਰਸ ਛਾਬੜਾ, ਅਸੀਮ ਰਿਆਜ਼, ਅਬੂ ਮਲਿਕ, ਸ਼ਹਿਨਾਜ਼ ਕੌਰ ਗਿੱਲ, ਮਾਹਿਰਾ ਸ਼ਰਮਾ, ਆਰਤੀ ਸਿੰਘ, ਸ਼ੈਫਾਲੀ ਬੱਗਾ, ਦਲਜੀਤ ਕੌਰ, ਕੋਇਨਾ ਮਿੱਤਰ, ਦੇਵਵੋਲੀਨਾ ਭੱਟਾਚਾਰੀਆ ਦੇ ਨਾਮ ਸ਼ਾਮਲ ਸਨ। ਇਸ ਸੀਜ਼ਨ ਦੇ ਨਤੀਜਿਆਂ ਦਾ ਸਾਰੇ ਪ੍ਰਤੀਯੋਗੀ ਬੜੀ ਉਤਸੁਕਤਾ ਨਾਲ ਇੰਤਜਾਰ ਕਰ ਰਹੇ ਹਨ।

https://www.instagram.com/p/B8kIDUwJE2x/?utm_source=ig_embed

https://twitter.com/shehnaazshine/status/1228558116704276482

Share This Article
Leave a Comment