ਚੋਣਾਂ ਦੇ ਰੁਝਾਨਾਂ ਚ ਵੱਡੇ ਵੱਡੇ ਲੀਡਰ ਡਿੱਗਦੇ ਨਜ਼ਰ ਆ ਰਹੇ ਹਨ। ਗਿਣਤੀ ਜਾਰੀ

TeamGlobalPunjab
2 Min Read

ਚੰਡੀਗੜ੍ਹ –  ਪੰਜਾਬ ਦੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ ਤਕਰੀਬਨ 90 ਸੀਟਾਂ ‘ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ।

117 ਸੀਟਾਂ ਤੇ  ਲਗਾਤਾਰ ਰੁਝਾਨ ਆ ਰਹੇ ਹਨ। ਵੱਡੇ ਵੱਡੇ ਦਿੱਗਜ  ਪਿਛੜਦੀ ਨਜ਼ਰ ਆ ਰਹੇ ਹਨ। ਕਾਂਗਰਸ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ  ਪਿੱਛੇ ਚੱਲ ਰਹੇ ਹਨ । ਅਕਾਲੀ ਦਲ ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਅਜੇ ਅੱਗੇ ਹਨ।

ਕੈਬਨਿਟ ਮੰਤਰੀ ਅਰੁਣਾ ਚੌਧਰੀ ਦੀਨਾਨਗਰ ਤੋਂ  ਤੇ ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਪੱਛਮੀ ਤੋਂ ਪਿੱਛੇ ਚੱਲ ਰਹੇ ਹਨ। ਇਹ ਦੋਨੋਂ ਮਾਝੇ ਤੋਂ ਰਾਖਵੀਂ ਸੀਟ ਤੇ ਚੋਣਾਂ ਚ ਨਿੱਤਰੇ ਹਨ  ਤੇ ਦੋਵੇਂ ਦਲਿਤ ਲੀਡਰ ਹਨ।

ਐਕਟਰ ਸੋਨੂੰ ਸੂਦ ਤੇ ਭੈਣ ਮਾਲਵਿਕਾ ਸੂਦ  ਮੋਗਾ ਹਲਕੇ ਤੋਂ ਪਿੱਛੇ ਚੱਲ ਰਹੀ ਹੈ। ਇੱਥੇ ਆਮ ਆਦਮੀ ਪਾਰਟੀ ਦੇ ਡਾ ਅਮਨਦੀਪ ਕੌਰ ਅਰੋਡ਼ਾ ਮੁੱਢਲੇ ਰੁਝਾਨਾਂ ਵਿੱਚ ਅੱਗੇ ਚੱਲ ਰਹੇ ਹਨ।

- Advertisement -

ਸੰਯੁਕਤ ਸਮਾਜ ਮੋਰਚਾ ਪਾਰਟੀ ਦੇ ਮੁੱਖ ਮੰਤਰੀ ਚਚੇਰੇ ਬਲਬੀਰ ਸਿੰਘ ਰਾਜੇਵਾਲ 713 ਵੋਟਾਂ ਲੈ ਕੇ ਪਿੱਛੇ ਚੱਲ ਰਹੇ ਹਨ।

ਲੰਬੀ ਚੋਂ ਸਭ ਤੋਂ ਵੱਡੀ ਉਮਰ ਦੇ  ਉਮੀਦਵਾਰ ਸੀਨੀਅਰ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ  ਪਿੱਛੇ ਚੱਲ ਰਹੇ ਹਨ।  ਖ਼ਜ਼ਾਨਾ ਮੰਤਰੀ  ਮਨਪ੍ਰੀਤ ਬਾਦਲ ਵੀ ਬਠਿੰਡੇ ਸ਼ਹਿਰੀ ਸੀਟ ਤੋਂ ਪਿੱਛੇ ਚੱਲ ਰਹੇ ਇੱਥੇ ਵੀ ਆਮ ਆਦਮੀ ਪਾਰਟੀ ਤੇ ਜਗਰੂਪ ਸਿੰਘ ਅੱਗੇ ਚੱਲ ਰਹੇ ਹਨ।

ਗੈਂਗਸਟਰ ਤੋਂ  ਸਮਾਜਿਕ ਕਾਰਕੁਨ ਬਣੇ ਲੱਖਾ ਸਿਧਾਣਾ  ਜੋ ਕਿ  ਕਿਸਾਨੀ ਪਾਰਟੀ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਹਨ, ਮੌੜ ਤੋਂ ਇਸ ਵਕਤ ਦੂਜੇ ਨੰਬਰ ਤੇ ਚੱਲ ਰਹੇ ਹਨ।

ਸੁਖਬੀਰ ਬਾਦਲ, ਚਰਨਜੀਤ ਸਿੰਘ ਚੰਨੀ ਪਿੱਛੇ ਚੱਲ ਰਹੇ ਹਨ।

Share this Article
Leave a comment