ਨਵੀਂ ਦਿੱਲੀ : ਜੇਈਈ ਪ੍ਰੀਖਿਆ ਦੇ ਤੀਸਰੇ ਤੇ ਚੌਥੇ ਸੈਸ਼ਨ ਦੀਆਂ ਤਰੀਖਾਂ ਨੂੰ ਲੈ ਕੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਐਲਾਨ ਕਰ ਦਿੱੱਤਾ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਦੱਸਿਆ ਕਿ ਤੀਸਰੇ ਸੈਸ਼ਨ ਦੀ ਪ੍ਰੀਖਿਆ ਜੁਲਾਈ ਮਹੀਨੇ ‘ਚ 20 ਤੋਂ 25 ਤਰੀਕ ਤਕ ਹੋਵੇਗੀ।
ਉਥੇ ਹੀ ਚੌਥੇ ਸੈਸ਼ਨ ਦੀ ਪ੍ਰੀਖਿਆ ਜੁਲਾਈ ਮਹੀਨੇ ‘ਚ 27 ਜੁਲਾਈ ਤੋਂ 2 ਅਗਸਤ ਤਕ ਹੋਵੇਗੀ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਅੱਜ ਐਲਾਨ ਕਰਨ ਦੀ ਜਾਣਕਾਰੀ ਟਵੀਟ ਕਰ ਦਿੱਤੀ ਸੀ। ਦੱਸ ਦਈਏ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜੇਈਈ ਮੇਨ 2021 ਪ੍ਰੀਖਿਆ ਤੇ NEET 2021 ਮੈਡੀਕਲ ਐਂਟਰੈਂਸ ਐਗਜ਼ਾਮ ਦੇ ਪੈਂਡਿੰਗ ਸੈਸ਼ਨ ਕਰਵਾਉਣ ਦੀ ਯੋਜਨਾ ਫਾਈਨਲ ਪ੍ਰਪੋਜ਼ਲ ਅੱਜ ਸਿੱਖਿਆ ਮੰਤਰਾਲੇ ਦੇ ਸਾਹਮਣੇ ਪੇਸ਼ ਕੀਤੇ ਗਏ।
ਪ੍ਰੀਖਿਆਰਥੀਆਂ ਨੂੰ ਕੋਵਿਡ ਗਾਈਡਲਾਈਨਜ਼ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ, ਇਸ ਬਾਰੇ ਵੀ ਦਿਸ਼ਾ ਨਿਰਦੇਸ਼ ਤੈਅ ਕੀਤੇ ਗਏ ਹਨ।