ਕਿਸਾਨ ਜਥੇਬੰਦੀਆਂ ਨੇ ਹਰਿਆਣਾ ‘ਚ ਲਿਆ ਵੱਡਾ ਫੈਸਲਾ, 15 ਅਗਸਤ ਨੂੰ ਕਿਸੇ ਮੰਤਰੀ ਨੂੰ ਨਹੀਂ ਲਹਿਰਾਉਣ ਦਿੱਤਾ ਜਾਵੇਗਾ ਝੰਡਾ

TeamGlobalPunjab
1 Min Read

ਜੀਂਦ (ਬਿੰਦੂ ਸਿੰਘ): ਖੇਤੀ ਕਾਨੂੰਨਾਂ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਨੇ ਹਰਿਆਣਾ ਵਿਚ ਵੱਡਾ ਫੈਸਲਾ ਲਿਆ ਹੈ। ਹੁਣ ਦਿੱਲੀ ਤੋਂ ਬਾਅਦ ਹਰਿਆਣੇ ਵਿਚ ਟਰੈਕਟਰ ਪਰੇਡ ਹੋਵੇਗੀ।

 ਹਰਿਆਣਾ ਦੇ ਜੀਂਦ ਵਿੱਚ ਕਿਸਾਨਾਂ ਨੇ ਵੱਡਾ ਫੈਸਲਾ ਲਿਆ ਹੈ। 15 ਅਗਸਤ ਨੂੰ ਸਰਕਾਰ ਦੇ ਕਿਸੇ ਮੰਤਰੀ ਨੂੰ ਝੰਡਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ।ਆਜ਼ਾਦੀ ਦੇ ਦਿਨ ਕਿਸਾਨ ਜ਼ਿਲ੍ਹੇ ਵਿੱਚ ਰੋਸ ਮਾਰਚ ਕੱਢਣਗੇ। ਕਿਸਾਨਾਂ ਨੇ ਕਿਹਾ ਕਿ ਕਿਸਾਨ ਟਰੈਕਟਰ ਟਰਾਲੀਆਂ ‘ਚ ਸਵਾਰ ਹੋ ਕੇ ਆਪਣੀਆਂ ਝਾਕੀਆਂ ਕੱਢਣਗੇ।ਜੀਂਦ ਦੇ ਖਟਕੜ ਟੋਲ ਤੋਂ ਲੈ ਕੇ ਸ਼ਹਿਰ ਤੱਕ ਕਿਸਾਨ ਪ੍ਰਦਰਸ਼ਨ ਕਰਨਗੇ। ਕਿਸਾਨ ਖੇਤੀ ਨਾਲ ਜੁੜੇ ਸਾਰੇ ਸੰਦਾਂ ਨਾਲ ਸੜਕਾਂ ‘ਤੇ ਉਤਰਨਗੇ ਅਤੇ ਟਰੈਕਟਰ ਮਾਰਚ ਕਰਨਗੇ।

ਕਿਸਾਨਾਂ ਨੇ ਐਲਾਨ ਕੀਤਾ ਕਿ ਜੇਕਰ ਕੋਈ ਮੰਤਰੀ ਜਾਂ ਸਰਕਾਰ ਦਾ ਨੇਤਾ ਆਉਂਦਾ ਹੈ ਤਾਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਨੇ ਕਿਸਾਨ ਟਰੈਕਟਰ ਪਰੇਡ ਦਾ ਰੂਟ ਤੈਅ ਕਰ ਲਿਆ ਹੈ। ਕਿਸਾਨਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਕੋਈ ਹੋਰ ਰਸਤਾ ਦਿੰਦਾ ਹੈ ਤਾਂ ਉਹ ਉਸ ‘ਤੇ ਜਾਣ ਲਈ ਤਿਆਰ ਹਨ। ਕਿਸਾਨਾਂ ਨੇ 15 ਅਗਸਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।

Share this Article
Leave a comment