ਮੁੰਬਈ ਤੋਂ ਲੁਧਿਆਣਾ ਪਹੁੰਚੀ ਔਰਤ ਨੇ ਅੱਧੀ ਰਾਤ ਨੂੰ ਕੀਤਾ ਹਾਈ ਵੋਲਟੇਜ ਡਰਾਮਾ, ਵੀਡੀਓ ਵਾਇਰਲ

Rajneet Kaur
2 Min Read

ਲੁਧਿਆਣਾ:  ਲੁਧਿਆਣਾ ਦੇ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿੱਚ ਦੇਰ ਰਾਤ ਮੁੰਬਈ ਤੋਂ ਆਈ ਇੱਕ ਔਰਤ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ।  ਉਸ ਨੇ ਦੋਸ਼ ਲਗਾਇਆ ਕਿ ਉਸਦਾ ਪਤੀ ਉਸਨੂੰ ਛੱਡ ਕੇ ਆ ਗਿਆ। ਨਾਲ ਹੀ ਉਸਨੇ ਉਥੇ ਸਥਿਤ ਘਰ ਨੂੰ ਸਹੁਰੇ ਪਰਿਵਾਰ ਦਾ ਘਰ ਦੱਸ ਕੇ ਉਨ੍ਹਾਂ ਵੱਲੋਂ ਉਸ ਉੱਪਰ ਕੁੱਟਮਾਰ ਅਤੇ ਸਮਾਨ ਖੋਹਣ ਦੇ ਵੀ ਇਲਜ਼ਾਮ ਲਗਾਏ ਹਨ। ਉਸਨੇ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਉਹ ਗਰਭਪਤੀ ਹੋਈ ਪਰ ਉਸਦੇ ਪਤੀ ਨੇ ਉਸਦਾ ਗਰਭਪਾਤ ਕਰਵਾ ਦਿਤਾ।

ਔਰਤ ਨੇ ਦੱਸਿਆ ਕਿ ਰਿਸ਼ਭ ਮੁੰਬਈ ਤੋਂ ਇਹ ਕਹਿ ਕੇ ਪੰਜਾਬ ਆਇਆ ਸੀ ਕਿ ਉਸ ਨੇ ਕਈ ਲੋਕਾਂ ਨੂੰ ਪੈਸੇ ਦੇਣੇ ਹਨ। ਉਹ ਲਗਭਗ 1 ਸਾਲ ਤੱਕ ਇੱਥੇ ਰਹੇਗਾ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਪੈਸੇ ਦੇਵੇਗਾ। ਪੁਲਿਸ ਨੇ ਇਸ ਮਾਮਲੇ ‘ਤੇ ਜਾਂਚ ਸ਼ੁਰੂ ਕਰ ਦਿਤੀ ਹੈ।

ਔਰਤ ਅਨੁਸਾਰ ਉਸ ਦੀ ਤੇ ਰਿਸ਼ਭ ਦੀ ਮੁਲਾਕਾਤ ਤਲਾਕਸ਼ੁਦਾ ਡੇਟਿੰਗ ਵੈੱਬਸਾਈਟ ‘ਤੇ ਹੋਈ ਸੀ। ਇਸ ਤੋਂ ਬਾਅਦ ਉਹ ਕਰੀਬ ਡੇਢ ਸਾਲ ਤੱਕ ਉਸ ਨਾਲ ਲਿਵਿੰਗ ਰਿਲੇਸ਼ਨਸ਼ਿਪ ‘ਚ ਰਹਿ ਰਹੀ ਸੀ। ਔਰਤ ਅਨੁਸਾਰ ਉਹ ਵੀ ਪਹਿਲਾਂ ਹੀ ਵਿਆਹੀ ਹੋਈ ਸੀ। ਉਹ ਤਲਾਕਸ਼ੁਦਾ ਹੈ। ਉਸ ਨੇ ਰਿਸ਼ਭ ਨੂੰ ਤਲਾਕ ਲੈਣ ਦਾ ਕਾਰਨ ਦੱਸਿਆ ਹੈ। ਰਿਸ਼ਭ ਦੀ ਪਹਿਲੀ ਪਤਨੀ ਹੈ ਪਰ ਉਸ ਨੇ ਉਸ ਨੂੰ ਤਲਾਕ ਨਹੀਂ ਦਿੱਤਾ। ਉਹ ਉਸ ਨੂੰ ਤਲਾਕ ਦਿੱਤੇ ਬਿਨਾਂ ਉਸ ਨਾਲ ਸਬੰਧ ਬਣਾਉਂਦਾ ਰਿਹਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment