Gold Silver Price : ਜ਼ਰਾ ਸੋਚੋ… ਜਿਹੜੀ ਚਾਂਦੀ ਕੁਝ ਸਮਾਂ ਪਹਿਲਾਂ 4 ਲੱਖ ਰੁਪਏ ਤੋਂ ਵੀ ਮਹਿੰਗੀ ਵਿਕ ਰਹੀ ਸੀ, ਉਹ ਹੁਣ ਡਿੱਗ ਕੇ ਡੇਢ ਲੱਖ ਰੁਪਏ ਦੇ ਕਰੀਬ ਪਹੁੰਚ ਗਈ ਹੈ! ਇਸੇ ਤਰ੍ਹਾਂ ਸੋਨੇ ਦੀਆਂ ਕੀਮਤਾਂ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਯਾਨੀ ਕਿ ਜੇਕਰ ਤੁਸੀਂ ਵਿਆਹਾਂ ਦੇ ਸੀਜ਼ਨ ਵਿੱਚ ਸੋਨੇ ਜਾਂ ਚਾਂਦੀ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਕਾਫ਼ੀ ਅਹਿਮ ਹੈ। ਜੀ ਹਾਂ, ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਇਸ ਵੱਡੀ ਗਿਰਾਵਟ ਨੇ ਆਮ ਖਪਤਕਾਰਾਂ ਨੂੰ ਕੁਝ ਰਾਹਤ ਜ਼ਰੂਰ ਦਿੱਤੀ ਹੈ। ਦਰਅਸਲ, ਚਾਂਦੀ ਆਪਣੇ ਸਭ ਤੋਂ ਉੱਚੇ ਪੱਧਰ ਲਗਭਗ 4 ਲੱਖ 10 ਹਜ਼ਾਰ ਤੋਂ 4 ਲੱਖ 12 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਡਿੱਗ ਕੇ ਹੁਣ ਕਰੀਬ 1 ਲੱਖ 50 ਹਜ਼ਾਰ ਰੁਪਏ ਦੇ ਪੱਧਰ ‘ਤੇ ਆ ਗਈ ਹੈ। ਇਸ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ 50 ਫ਼ੀਸਦੀ ਤੋਂ ਵੀ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ, ਸੋਨੇ ਦੀ ਗੱਲ ਕਰੀਏ ਤਾਂ ਇਹ ਵੀ ਆਪਣੇ ਪਿਛਲੇ ਉੱਚੇ ਪੱਧਰ 1 ਲੱਖ 75 ਹਜ਼ਾਰ ਤੋਂ 1 ਲੱਖ 80 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਆ ਕੇ ਹੁਣ ਲਗਭਗ 1 ਲੱਖ 20 ਹਜ਼ਾਰ ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। ਹੁਣ ਤੁਹਾਨੂੰ ਦੱਸਦੇ ਹਾਂ 22 ਨਵੰਬਰ ਨੂੰ ਸੋਨੇ ਅਤੇ ਚਾਂਦੀ ਦੇ ਤਾਜ਼ਾ ਭਾਅ ਕੀ ਹਨ। ਬੁਲੀਅਨ ਵੈੱਬਸਾਈਟ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ 24 ਕੈਰੇਟ ਸੋਨੇ ਦੀ ਕੀਮਤ 1 ਲੱਖ 22 ਹਜ਼ਾਰ 520 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਜਦਕਿ 999 ਸ਼ੁੱਧਤਾ ਵਾਲੀ ਚਾਂਦੀ ਦੀ ਕੀਮਤ 1 ਲੱਖ 49 ਹਜ਼ਾਰ 600 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਕਰੀਬ ਹੈ। ਜੇਕਰ ਵੱਖ-ਵੱਖ ਸ਼ਹਿਰਾਂ ਦੇ ਰੇਟਾਂ ‘ਤੇ ਨਜ਼ਰ ਮਾਰੀਏ ਤਾਂ…
ਇਹ ਵੀ ਪੜ੍ਹੋ : ਹੁਣ ਯੂਰਪ ‘ਚੋਂ ਵੀ ਜਹਾਜ਼ ਭਰ-ਭਰ ਡਿਪੋਰਟ ਕੀਤੇ ਜਾਣਗੇ ਪ੍ਰਵਾਸੀ ! ਯੂਰਪ ਦੇ 5 ਦੇਸ਼ਾਂ ਦਾ ਵੱਡਾ ਫ਼ੈਸਲਾ!
ਨਵੀਂ ਦਿੱਲੀ ਵਿੱਚ 24 ਕੈਰੇਟ ਸੋਨਾ 1 ਲੱਖ 22 ਹਜ਼ਾਰ 90 ਰੁਪਏ, ਜਦਕਿ ਚਾਂਦੀ 1 ਲੱਖ 49 ਹਜ਼ਾਰ 70 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਹੈ। ਮੁੰਬਈ ਵਿੱਚ ਸੋਨੇ ਦਾ ਭਾਅ 1 ਲੱਖ 22 ਹਜ਼ਾਰ 300 ਰੁਪਏ ਅਤੇ ਚਾਂਦੀ ਦਾ ਭਾਅ 1 ਲੱਖ 49 ਹਜ਼ਾਰ 330 ਰੁਪਏ ਹੈ। ਇਸੇ ਤਰ੍ਹਾਂ ਬੈਂਗਲੁਰੂ ਵਿੱਚ ਸੋਨਾ 1 ਲੱਖ 22 ਹਜ਼ਾਰ 400 ਰੁਪਏ, ਜਦਕਿ ਚਾਂਦੀ 1 ਲੱਖ 49 ਹਜ਼ਾਰ 450 ਰੁਪਏ ਦੇ ਪੱਧਰ ‘ਤੇ ਹੈ। ਅਹਿਮਦਾਬਾਦ ਵਿੱਚ ਸੋਨਾ 1 ਲੱਖ 22 ਹਜ਼ਾਰ 460 ਰੁਪਏ ਅਤੇ ਹੈਦਰਾਬਾਦ ਵਿੱਚ 1 ਲੱਖ 22 ਹਜ਼ਾਰ 500 ਰੁਪਏ ਦਰਜ ਕੀਤਾ ਗਿਆ ਹੈ। ਉੱਥੇ ਹੀ ਚੇਨਈ ਅਤੇ ਕੋਇੰਬਟੂਰ ਵਿੱਚ 24 ਕੈਰੇਟ ਸੋਨੇ ਦਾ ਭਾਅ 1 ਲੱਖ 22 ਹਜ਼ਾਰ 660 ਰੁਪਏ ਅਤੇ ਚਾਂਦੀ ਦਾ ਰੇਟ 1 ਲੱਖ 49 ਹਜ਼ਾਰ 770 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਹੁਣ ਸਵਾਲ ਇਹ ਹੈ ਕਿ ਆਖ਼ਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇੰਨੀ ਵੱਡੀ ਗਿਰਾਵਟ ਕਿਉਂ ਆ ਰਹੀ ਹੈ?ਮਾਹਿਰਾਂ ਮੁਤਾਬਕ ਇਸ ਪਿੱਛੇ ਕਈ ਕੌਮਾਂਤਰੀ ਕਾਰਨ ਜ਼ਿੰਮੇਵਾਰ ਹਨ। ਇੱਕ ਪਾਸੇ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਕੰਪਨੀਆਂ ਨੂੰ ਲੈ ਕੇ ਨਿਵੇਸ਼ਕਾਂ ਵਿੱਚ ਵਧ ਰਹੀ ਚਿੰਤਾ ਹੈ। ਦੂਜੇ ਪਾਸੇ ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਤਣਾਅ ਅਤੇ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਹੋਰ ਵਾਧੇ ਦੇ ਸੰਕੇਤ ਵੀ ਕੀਮਤੀ ਧਾਤਾਂ ਦੀਆਂ ਕੀਮਤਾਂ ‘ਤੇ ਅਸਰ ਪਾ ਰਹੇ ਹਨ। ਫਿਲਹਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਇਸ ਗਿਰਾਵਟ ਨੇ ਖਰੀਦਦਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪਰ ਯਾਦ ਰੱਖੋ, ਇਹ ਰੇਟ ਬਾਜ਼ਾਰ ਦੇ ਹਿਸਾਬ ਨਾਲ ਬਦਲ ਸਕਦੇ ਹਨ। ਗਹਿਣੇ ਖਰੀਦਣ ਸਮੇਂ ਮੇਕਿੰਗ ਚਾਰਜ, GST ਅਤੇ ਸਥਾਨਕ ਜਿਊਲਰ ਦੇ ਰੇਟ ਵੀ ਜ਼ਰੂਰ ਚੈੱਕ ਕਰੋ। ਤੁਸੀਂ ਦੱਸੋ, ਕੀਮਤਾਂ ਵਿੱਚ ਆਈ ਇਸ ਗਿਰਾਵਟ ਤੋਂ ਬਾਅਦ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ? ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।
