ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ

raajan tiwari
4 Min Read

Australia News : ਆਸਟ੍ਰੇਲੀਆ ਜਾਣ ਦਾ ਸੁਪਨਾ ਦੇਖ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਫਰਵਰੀ 2027 ਦੇ ਇਨਟੇਕ ਵਿੱਚ ਆਸਟ੍ਰੇਲੀਆ ਦੀ ਕਿਸੇ ਯੂਨੀਵਰਸਿਟੀ ਜਾਂ ਕਾਲਜ ਵਿੱਚ ਦਾਖਲਾ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੁਣ ਸਿਰਫ਼ ਐਡਮਿਸ਼ਨ ਲੈਣਾ ਹੀ ਕਾਫ਼ੀ ਨਹੀਂ ਹੋਵੇਗਾ। ਕਿਉਂਕਿ ਵਿਦਿਆਰਥੀ ਵੀਜ਼ਾ ਦੀਆਂ ਮਨਜ਼ੂਰੀਆਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਭਾਰਤੀ ਵਿਦਿਆਰਥੀਆਂ ਲਈ ਆਫਸ਼ੋਰ Student Visa Approval Rate 85 ਫ਼ੀਸਦੀ ਤੋਂ ਡਿੱਗ ਕੇ 50 ਫ਼ੀਸਦੀ ਤੋਂ ਵੀ ਹੇਠਾਂ ਆ ਗਈ ਹੈ। ਦਰਅਸਲ, ਆਸਟ੍ਰੇਲੀਆ ਦੇ ਗ੍ਰਹਿ ਵਿਭਾਗ ਦੇ ਜੁਲਾਈ ਤੋਂ ਸਤੰਬਰ 2026 ਦੇ ਅੰਕੜਿਆਂ ਮੁਤਾਬਕ, ਭਾਰਤੀ ਵਿਦਿਆਰਥੀਆਂ ਦੀਆਂ ਆਫਸ਼ੋਰ ਹਾਇਰ ਐਜੂਕੇਸ਼ਨ ਵੀਜ਼ਾ ਅਰਜ਼ੀਆਂ ਵਿੱਚੋਂ ਸਿਰਫ਼ 49.1 ਫ਼ੀਸਦੀ ਨੂੰ ਹੀ ਮਨਜ਼ੂਰੀ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਸਾਲ 2025 ਦੀ ਇਸੇ ਤਿਮਾਹੀ ਦੌਰਾਨ ਇਹ ਦਰ 84.9 ਫ਼ੀਸਦੀ ਸੀ। ਯਾਨੀ ਇੱਕ ਸਾਲ ਵਿੱਚ ਵੀਜ਼ਾ ਮਨਜ਼ੂਰੀ ਦੀ ਦਰ ਵਿੱਚ ਕਾਫ਼ੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ :  ਜਲੰਧਰ ‘ਚ ਪ੍ਰਾਪਰਟੀ ਟੈਕਸ ਡਿਫ਼ਾਲਟਰਾਂ ‘ਤੇ ਐਕਸ਼ਨ

ਦੂਜੇ ਪਾਸੇ, ਆਸਟ੍ਰੇਲੀਆ ਸਰਕਾਰ ਨੇ ਸਾਲ 2027 ਲਈ 2 ਲੱਖ 95 ਹਜ਼ਾਰ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦਾ ਟੀਚਾ ਰੱਖਿਆ ਹੈ। ਪਰ 20 ਨਵੰਬਰ ਤੱਕ ਸਿਰਫ਼ 44 ਹਜ਼ਾਰ 900 ਸੰਭਾਵੀ ਵਿਦਿਆਰਥੀਆਂ ਕੋਲ ਹੀ ਸਰਗਰਮ Student Visa ਸਨ। ਹਾਲਾਂਕਿ, ਇਨ੍ਹਾਂ ਦੋਵਾਂ ਅੰਕੜਿਆਂ ਦੀ ਸਿੱਧੀ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ 44,900 ਇੱਕ ਸ਼ੁਰੂਆਤੀ ਸਨੈਪਸ਼ਾਟ ਹੈ, ਜਦਕਿ 2.95 ਲੱਖ ਪੂਰੇ ਸਾਲ ਦਾ ਯੋਜਨਾਬੱਧ ਟੀਚਾ ਹੈ। ਹੁਣ ਗੱਲ ਕਰਦੇ ਹਾਂ ਕਿੱਤਾਮੁਖੀ ਸਿੱਖਿਆ ਯਾਨੀ Vocational Education and Training ਕੋਰਸਾਂ ਦੀ। ਇੱਥੇ ਵੀ ਭਾਰਤੀ ਵਿਦਿਆਰਥੀਆਂ ਲਈ ਅੰਕੜੇ ਚਿੰਤਾਜਨਕ ਹਨ। ਜੁਲਾਈ ਤੋਂ ਸਤੰਬਰ 2026 ਦੌਰਾਨ ਭਾਰਤੀ VET ਬਿਨੈਕਾਰਾਂ ਦੀ ਆਫਸ਼ੋਰ ਵੀਜ਼ਾ ਗ੍ਰਾਂਟ ਦਰ ਸਿਰਫ਼ 13 ਫ਼ੀਸਦੀ ਰਹੀ। ਜਦਕਿ ਹਾਇਰ ਐਜੂਕੇਸ਼ਨ ਵਾਲੇ ਬਿਨੈਕਾਰਾਂ ਲਈ ਇਹ ਦਰ 49.1 ਫ਼ੀਸਦੀ ਸੀ। ਇਸ ਤੋਂ ਸਪੱਸ਼ਟ ਹੈ ਕਿ ਕੋਰਸ ਅਤੇ ਸਿੱਖਿਆ ਦੇ ਖੇਤਰ ਮੁਤਾਬਕ ਵੀ ਵੀਜ਼ਾ ਨਤੀਜਿਆਂ ਵਿੱਚ ਵੱਡਾ ਫ਼ਰਕ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਅਮਰੀਕਾ ‘ਚ ਸਰਦੀਆਂ ਦਾ ਵੱਡਾ ਤੂਫ਼ਾਨ ਦਸਤਕ ਦੇਣ ਲਈ ਤਿਆਰ, ਅਲਰਟ ਜਾਰੀ

ਆਸਟ੍ਰੇਲੀਆ ਵਿੱਚ ਹੁਣ ਸੰਸਥਾਵਾਂ ਨੂੰ ਉਨ੍ਹਾਂ ਦੇ ਵੀਜ਼ਾ ਪ੍ਰੋਸੈਸਿੰਗ ਤਰਜੀਹ ਪੱਧਰ ਮੁਤਾਬਕ ਵੀ ਦੇਖਿਆ ਜਾ ਰਿਹਾ ਹੈ। ਕੁਝ ਸੰਸਥਾਵਾਂ Priority 1 ਵਿੱਚ ਹਨ, ਜਦਕਿ ਕੁਝ Priority 2 ਅਤੇ Priority 3 ਵਿੱਚ ਪਹੁੰਚ ਚੁੱਕੀਆਂ ਹਨ।ਇਸ ਦਾ ਮਤਲਬ ਹੈ ਕਿ ਵੱਖ-ਵੱਖ ਸੰਸਥਾਵਾਂ ਵਿੱਚ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਫ਼ਰਕ ਹੋ ਸਕਦਾ ਹੈ। ਹਾਲਾਂਕਿ, ਉੱਚ ਤਰਜੀਹ ਦਾ ਮਤਲਬ ਵੀਜ਼ਾ ਮਿਲਣ ਦੀ ਗਾਰੰਟੀ ਨਹੀਂ ਹੈ। ਅਜਿਹੇ ਵਿੱਚ ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਕਾਲਜ ਦੀ ਚੋਣ ਕਰਨ ਤੋਂ ਪਹਿਲਾਂ ਉਸ ਦੀ ਪ੍ਰੋਸੈਸਿੰਗ ਤਰਜੀਹ, ਆਪਣੇ ਕੋਰਸ ਦੀ ਉਪਯੋਗਤਾ ਅਤੇ ਫੀਸਾਂ ਬਾਰੇ ਪੂਰੀ ਜਾਣਕਾਰੀ ਲੈਣ। ਇਸ ਤੋਂ ਇਲਾਵਾ Genuine Student Statement, ਫਾਈਨੈਂਸ਼ੀਅਲ ਦਸਤਾਵੇਜ਼ ਅਤੇ ਪਿਛਲੀ ਪੜ੍ਹਾਈ ਨਾਲ ਸਬੰਧਤ ਜਾਣਕਾਰੀ ਵੀ ਸਹੀ ਢੰਗ ਨਾਲ ਤਿਆਰ ਕਰਨੀ ਜ਼ਰੂਰੀ ਹੈ। ਫਿਲਹਾਲ ਆਸਟ੍ਰੇਲੀਆ ਦੇ ਅਗਲੇ ਵੀਜ਼ਾ ਅੰਕੜਿਆਂ ‘ਤੇ ਸਭ ਦੀਆਂ ਨਜ਼ਰਾਂ ਹਨ, ਕਿਉਂਕਿ ਇਹ ਅੰਕੜੇ ਦੱਸਣਗੇ ਕਿ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਮਨਜ਼ੂਰੀ ਦੀ ਦਰ ਵਿੱਚ ਹੋਰ ਗਿਰਾਵਟ ਆਉਂਦੀ ਹੈ ਜਾਂ ਸੁਧਾਰ ਦੇਖਣ ਨੂੰ ਮਿਲਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment