ਪੰਜ ਮਹੀਨਿਆਂ ਵਿੱਚ ਅੱਧੀ ਆਬਾਦੀ ਨੂੰ ਮਿਲੀ ਵੈਕਸੀਨ
ਓਟਾਵਾ : ਕੈਨੇਡਾ ਦੀ 50 ਫ਼ੀਸਦੀ ਆਬਾਦੀ ਨੂੰ ਹੁਣ ਤੱਕ ਕੋਵਿਡ-19 ਬਿਮਾਰੀ ਤੋਂ ਬਚਾਅ ਲਈ ਵੈੈੈੈੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਦਿੱਤੀ ਜਾ ਚੁੱਕੀ ਹੈ। ਸ਼ਨੀਵਾਰ ਨੂੰ ਕੈਨੇਡਾ ਨੇੇ ਵੈਕਸੀਨਨ ਦੇਣ ਦੇ ਮਾਮਲੇ ਵਿੱਚ ਵੱਡਾ ਮੀਲ ਪੱਥਰ ਸਥਾਪਤ ਕੀਤਾ।
ਸ਼ਨੀਵਾਰ ਤੱਕ COVID-19 ਵੈਕਸੀਨ ਦੀਆਂ ਦੋ ਕਰੋੜ ਤੋਂ ਵੱਧ (20,328,984) ਖੁਰਾਕਾਂ ਲੋਕਾਂ ਨੂੰ ਦਿੱਤੀਆਂ ਗਈਆਂ । ਕੈਨੇਡਾ ਨੇ ਇਹ ਟੀਚਾ ਪੰਜ ਮਹੀਨਿਆਂ ਤੋਂ ਵੱਧ ਸਮੇਂ ਵਿਚ ਪੂਰਾ ਕੀਤਾ ਹੈ।
- Advertisement -
ਜ਼ਿਕਰਯੋਗ ਹੈ ਕਿ ਕੈਨੇਡਾ ਨੇ 14 ਦਸੰਬਰ 2020 ਨੂੰ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਸੀ। ਕੈਨੇਡਾ ਵੱਲੋਂ ਜਿਹੜੀ ਵੈਕਸੀਨ ਨੂੰ ਸਭ ਤੋਂ ਪਹਿਲਾਂ ਮਨਜ਼ੂਰੀ ਦਿੱਤੀ ਗਈ ਸੀ ਉਹ ਸੀ ‘ਫਾਇਜ਼ਰ ਬਾਇਓਨਟੇਕ’। ਕੈਨੇਡਾ ਨੇ ਇਸਨੂੰ 9 ਦਸੰਬਰ 2020 ਨੂੰ ਹਰੀ ਝੰਡੀ ਵਿਖਾਈ ਸੀ। ਇਸ ਤੋਂ ਬਾਅਦ ਬਾਕੀ ਹੋਰ ਵੈਕਸੀਨਾਂ ਨੂੰ ਮਨਜ਼ੂਰੀ ਦਿੱਤੀ ਗਈ।
ਕੋਵਿਡ ਟਰੈਕਰ ਕੈਨੇਡਾ ਦੇ ਇਸਦੀ ਪੁਸ਼ਟੀ ਕੀਤੀ ਹੈ ਕਿ ਦੇਸ਼ ਦੀ 50.01 ਪ੍ਰਤੀਸ਼ਤ ਆਬਾਦੀ ਨੂੰ ਹੁਣ ਤੱਕ ਵੈਕਸੀਨ ਦੀ ਘੱਟੋ-ਘੱਟ ਇੱਕ ਸ਼ਾਟ ਮਿਲ ਗਈ ਹੈ।
ਮਰਦਮ ਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿਚ ਤਕਰੀਬਨ 37.7 ਮਿਲੀਅਨ ਲੋਕਾਂ ਦੀ ਆਬਾਦੀ ਹੈ । ਵਰਤਮਾਨ ਵਿੱਚ 12 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋੋਕ ਨਾਵਲ ਕੋਰੋਨਾਵਾਇਰਸ ਟੀਕਾ ਪ੍ਰਾਪਤ ਕਰਨ ਦੇ ਯੋਗ ਹਨ ।
- Advertisement -
ਵਰਲਡ ਡਾਟਾ ਅਨੁਸਾਰ, ਸਿਰਫ ਚਾਰ ਪ੍ਰਤੀਸ਼ਤ ਕੈਨੇਡੀਅਨਾਂ ਨੂੰ ਪੂਰੀ ਤਰਾਂ ਟੀਕਾ ਲਗਾਇਆ ਗਿਆ ਹੈ, ਭਾਵ ਉਹਨਾਂ ਨੂੰ ਸ਼ਾਟ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹਨ ।
ਕੈਨੇਡਾ ਨੇ ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਮੀਲ ਪੱਥਰ ਸਥਾਪਤ ਕੀਤਾ ਸੀ ਜਦੋਂ 20 ਪ੍ਰਤੀਸ਼ਤ ਆਬਾਦੀ ਨੂੰ ਘੱਟੋ ਘੱਟ ਇਕ ਕੋਵਿਡ -19 ਸ਼ਾਟ ਮਿਲੀ ਸੀ। ਇਸ ਤੋਂ ਬਾਅਦ ਸਿਰਫ਼ 39 ਦਿਨਾਂ ਵਿੱਚ 30 ਫੀਸਦੀ ਆਬਾਦੀ ਨੂੰ ਵੈਕਸੀਨ ਦਿੱਤੀ ਗਈ । ਇਸ ਤੋਂ ਸਾਫ ਹੈ ਕਿ ਕੈਨੇਡਾ ਵਿੱਚ ਵੈਕਸੀਨੇਸ਼ਨ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ।
ਪਿਛਲੇ ਕੁਝ ਹਫ਼ਤਿਆਂ ਤੋਂ ਕੈਨੇਡਾ ਵਿੱਚ ਵੱਡੇ ਪੱਧਰ ‘ਤੇ ਟੀਕਾਕਰਣ ਹੋ ਰਿਹਾ ਹੈ, ਕਿਉਂਕਿ ਦੇਸ਼ ਵਿੱਚ ਵੈਕਸੀਨ ਦੀ ਸਪਲਾਈ ਸਹੀ ਤਰੀਕੇ ਨਾਲ ਪਹੁੰਚ ਰਹੀ ਹੈ ।