BIG NEWS : ਹਰੀਸ਼ ਰਾਵਤ ਨੇ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਘਰ ‘ਚ ਕੀਤੀ ਸੇਵਾ

TeamGlobalPunjab
2 Min Read

ਦੇਹਰਾਦੂਨ : ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਸ਼ਹੀਦ ਉਧਮ ਸਿੰਘ ਨਗਰ ਵਿਖੇ ਗੁਰੂਘਰ ਦੀ ਸਫਾਈ ਕੀਤੀ ਅਤੇ ਲੋਕਾਂ ਦੇ ਜੁੱਤੇ ਸਾਫ਼ ਕਰਕੇ ਆਪਣੀ ਭੁੱਲ ਬਖਸ਼ਾਈ।

 

 

- Advertisement -

ਰਾਵਤ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਭਵਨ ਵਿੱਚ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਲਈ ‘ਪੰਜ ਪਿਆਰੇ’ ਸ਼ਬਦ ਦੀ ਵਰਤੋਂ ਕੀਤੀ ਸੀ।

 

ਰਾਵਤ ਦੇ ਬਿਆਨ ‘ਤੇ ਪੰਜਾਬ ਵਿੱਚ ਵੱਖ-ਵੱਖ ਸਿਆਸੀ ਅਤੇ ਧਾਰਮਿਕ ਜੱਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਰਾਵਤ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਆਪਣੇ ਬਿਆਨ ਲਈ ਮੁਆਫ਼ੀ ਮੰਗੀ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਉਹ ਆਪਣੀ ਗਲਤੀ ਲਈ ਗੁਰੂਘਰ ਵਿੱਚ ਸੇਵਾ ਕਰਕੇ ਆਪਣੀ ਭੁੱਲ ਬਖਸ਼ਵਾਉਣਗੇ।

- Advertisement -

 

 

 

 

 

ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਉੱਤਰਾਖੰਡ ਦੇ ਉਧਮ ਸਿੰਘ ਨਗਰ ਦੇ ਖਟੀਮਾ ਨੇੜੇ ਨਾਨਕਮੱਤਾ ਗੁਰਦੁਆਰਾ ਸਾਹਿਬ ਵਿਖੇ ਕੰਪਲੈਕਸ ਵਿੱਚ ਝਾੜੂ ਲਾਇਆ ਅਤੇ ਸੰਗਤ ਦੀ ਜੋੜੀ ਸਾਫ਼ ਕਰਕੇ ਆਪਣੀ ਗਲਤੀ ਦਾ ਪ੍ਰਾਸਚਿਤ ਕੀਤਾ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ-ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਆਪਣੇ ਕਹੇ ਅਨੁਸਾਰ ਭੁੱਲ ਬਖਸ਼ਾਈ ਹੈ, ਹੁਣ ਇਸਨੂੰ ਜ਼ਿਆਦਾ ਤੂਲ ਦੇਣਾ ਸਹੀ ਨਹੀਂ ਹੈ। ਬਿੰਦਰਾ ਨੇ ਕੁਝ ਸਿਆਸੀ ਪਾਰਟੀਆਂ ਵੱਲੋਂ ਆਪਣੇ ਢੰਗ ਨਾਲ ਇਸ ਮੁੱਦੇ ਨੂੰ ਉਛਾਲਿਆ ਜਾ ਰਿਹਾ ਹੈ, ਜੋ ਕਿ ਗਲਤ ਹੈ।

Share this Article
Leave a comment