ਜਲੰਧਰ ‘ਚ ਕੋਰੋਨਾ ਦਾ ਵੱਡਾ ਧਮਾਕਾ, 197 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ

TeamGlobalPunjab
1 Min Read

ਜਲੰਧਰ : ਜਲੰਧਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸ਼ਹਿਰ ‘ਚ ਕੋਰੋਨਾ ਦੇ 200 ਦੇ ਕਰੀਬ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦ ਕਿ 1 ਮਰੀਜ਼ ਨੇ ਦਮ ਤੋੜ ਦਿੱਤਾ ਹੈ। ਮਰਨ ਵਾਲੇ ਦੀ ਪਛਾਣ 67 ਸਾਲਾ ਅਮਰ ਸਿੰਘ ਵਾਸੀ ਨਿਊ ਦਸ਼ਮੇਸ਼ ਨਗਰ ਦੇ ਰੂਪ ‘ਚ ਹੋਈ ਹੈ। ਅੱਜ ਸਵੇਰੇ ਪਹਿਲਾਂ 47 ਕੋਰੋਨਾ ਪਾਜ਼ੀਟਿਵ ਮਾਮਲੇ ਮਿਲੇ ਸਨ ਅਤੇ ਹੁਣ 150 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਹੈ। ਇਨ੍ਹਾਂ ਨਵੇਂ ਮਾਮਲਿਆਂ ਨਾਲ ਸ਼ਹਿਰ ‘ਚ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 4825 ਹੋ ਗਿਆ ਹੈ ਅਤੇ 120 ਲੋਕ ਹੁਣ ਤੱਕ ਕੋਰੋਨਾ ਨਾਲ ਆਪਣੀ ਜਾਨ ਗੁਆ ਚੁੱਕੇ ਹਨ।

ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 35 ਹਜ਼ਾਰ ਤੋਂ ਪਾਰ ਚਲਾ ਗਿਆ ਹੈ। ਸਭ ਤੋਂ ਵੱਧ ਮਾਮਲੇ ਮਹਾਂਨਗਰ ਲੁਧਿਆਣਾ ‘ਚ ਸਾਹਮਣੇ ਆਏ ਹਨ। ਦੂਜੇੇ ਨੰਬਰ ‘ਤੇ ਜਲੰਧਰ ਅਤੇ ਤੀਜੇ ਨੰਬਰ ‘ਤੇ ਪਟਿਆਲਾ ਜ਼ਿਲ੍ਹਾ ਹੈ। ਲੁਧਿਆਣਾ ‘ਚ ਹੁਣ ਤੱਕ 7288, ਜਲੰਧਰ ‘ਚ 4825 ਅਤੇ ਪਟਿਆਲਾ ‘ਚ 4247 ਮਾਮਲੇ  ਸਾਹਮਣੇ ਆ ਚੁੱਕੇ ਹਨ।

Share this Article
Leave a comment