ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਭਾਰਤੀ ਮੂਲ ਦੇ ਅਮਰੀਕੀਆਂ ਦੀ ਇੱਕ ਵਾਰ ਮੁੜ ਤੋਂ ਤਾਰੀਫ ਕੀਤੀ ਹੈ। ਜੋ ਬਾਈਡਨ ਨੇ ਆਪਣੇ ਪ੍ਰਸ਼ਾਸਨ ‘ਚ ਭਾਰਤੀ ਅਮਰੀਕੀਆਂ ਦੀ ਤੈਨਾਤੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀ ਦੇਸ਼ ‘ਤੇ ਛਾ ਰਹੇ ਹਨ। ਰਾਸ਼ਟਰਪਤੀ ਅਹੁਦਾ ਸੰਭਾਲਣ ਦੇ ਬਾਅਦ ਜੋਅ ਬਾਇਡੇਨ ਨੇ ਆਪਣੇ ਪ੍ਰਸ਼ਾਸਨ ਵਿੱਚ ਘੱਟੋ ਘੱਟ 55 ਭਾਰਤੀ ਮੂਲ ਦੇ ਅਮਰੀਕੀਆਂ ਨੂੰ ਤੈਨਾਤ ਕੀਤਾ ਹੈ। ਇਨ੍ਹਾਂ ਅਹੁਦਿਆਂ ਵਿਚ ਨਾਸਾ ਤੋਂ ਲੈ ਕੇ ਸਰਕਾਰ ਦੇ ਹਰ ਵਰਗ ਵਿਚ ਭਾਰਤੀ ਮੂਲ ਦੇ ਲੋਕ ਸ਼ਾਮਲ ਹਨ। ਰਾਸ਼ਟਰਪਤੀ ਜੋਅ ਬਾਇਡੇਨ ਨੇ ਇਹ ਦਾਅਵਾ ਨਾਸਾ ਦੀ ਇਕ ਬੈਠਕ ‘ਚ ਕੀਤਾ ਹੈ।
ਹਾਲ ਹੀ ਵਿੱਚ ਮੰਗਲ ਗ੍ਰਹਿ ‘ਤੇ ਇਤਿਹਾਸਿਕ ਲੈਂਡਿੰਗ ਨਾਲ ਜੁੜੇ ਵਿਗਿਆਨਕ ਸਵਾਤੀ ਮੋਹਨ ਨਾਲ ਜੋਅ ਬਾਇਡੇਨ ਨੇ ਵਰਚੁਅਲ ਗੱਲਬਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀ ਵੱਲੋਂ ਕੀਤੇ ਜਾ ਰਹੇ ਕੰਮਾਂ ‘ਤੇ ਦੇਸ਼ ਨੂੰ ਮਾਣ ਹੈ। ਸਵਾਤੀ ਮੋਹਨ ਭਾਰਤੀ ਮੂਲ ਦੇ ਅਮਰੀਕੀ ਵਿਗਿਆਨਿਕ ਹਨ। ਨਾਸਾ ਨੇ ਮਾਰਸ 2020 ਮਿਸ਼ਨ ਦੇ ਕੰਟਰੋਲ, ਆਪ੍ਰੇਸ਼ਨ, ਨੇਵੀਗੇਸ਼ਨ ਅਤੇ ਗਾਈਡੈਂਸ ਦਾ ਜ਼ਿੰਮਾ ਸਵਾਤੀ ਮੋਹਨ ਨੂੰ ਦਿੱਤਾ ਹੈ।