ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਆਪਣੇ ਡੈਮੋਕਰੈਟਿਕ ਵਿਰੋਧੀ ਜੋਅ ਬਾਇਡਨ ਨੂੰ ਗਲਤ ਤਰੀਕੇ ਨਾਲ ਰਾਸ਼ਟਰਪਤੀ ਅਹੁਦੇ ਦਾ ਦਾਅਵਾ ਕਰਨ ਦੇ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕਿਹਾ ਬਾਇਡਨ ਨੂੰ ਰਾਸ਼ਟਰਪਤੀ ਦੇ ਦਫ਼ਤਰ ‘ਤੇ ਗਲਤ ਦਾਅਵਾ ਨਹੀਂ ਕਰਨਾ ਚਾਹੀਦਾ ਹੈ। ਮੈਂ ਵੀ ਉਹ ਦਾਅਵਾ ਕਰ ਸਕਦਾ ਸੀ, ਕਾਨੂੰਨੀ ਕਾਰਵਾਈ ਹਾਲੇ ਸ਼ੁਰੂ ਹੋ ਰਹੀ ਹੈ।
ਬੈਟਲ ਗ੍ਰਾਊਂਡ ਸਟੇਟਸ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ ਪਰ ਹਾਲੇ ਤੱਕ ਟਰੰਪ ਵਲੋਂ ਲੋਕਾਂ ਦੇ ਸਾਹਮਣੇ ਆ ਕੇ ਸੰਬੋਧਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਟਰੰਪ ਟਵਿੱਟਰ ‘ਤੇ ਲਗਾਤਾਰ ਸਰਗਰਮ ਹਨ। ਹਾਲੇ ਤੱਕ ਅੰਕੜਿਆਂ ਮੁਤਾਬਕ ਬਾਇਡਨ ਨੂੰ 264 ਇਲੈਕਟ੍ਰੋਲ ਵੋਟਾਂ ਮਿਲੀਆਂ ਹਨ ਉੱਥੇ ਹੀ ਟਰੰਪ ਨੂੰ 213 ਇਲੈਕਟ੍ਰੋਲ ਵੋਟਾਂ ਹਾਸਲ ਹੋਈਆਂ ਹਨ।
Joe Biden should not wrongfully claim the office of the President. I could make that claim also. Legal proceedings are just now beginning!
— Donald J. Trump (@realDonaldTrump) November 6, 2020
ਦੋਵੇਂ ਉਮੀਦਵਾਰਾਂ ‘ਚੋਂ ਕਿਸੇ ਇਕ ਨੂੰ 538 ਇਲੈਕਟ੍ਰੋਲ ਵੋਟਾਂ ਚੋਂ ਘੱਟੋ ਘੱਟ 270 ਵੋਟਾਂ ਹਾਸਲ ਕਰਨ ਦੀ ਜ਼ਰੂਰਤ ਹੈ।