ਬਾਇਡਨ ਨੇ ਖੇਡਿਆ ਚੁਣਾਵੀ ਦਾਅ, ‘ਮੈਡੀਕੇਅਰ’ ‘ਚ 10 ਦਵਾਈਆਂ ਦੀਆਂ ਕੀਮਤਾਂ ਘਟਾਉਣ ‘ਤੇ ਦਿੱਤਾ ਜ਼ੋਰ

Rajneet Kaur
2 Min Read

ਵਾਸ਼ਿੰਗਟਨ: ਯੂ.ਐੱਸ. ਸਰਕਾਰ ਬੀਮਾ ਪ੍ਰੋਗਰਾਮ ‘ਮੈਡੀਕੇਅਰ’ ਲਈ ਲਾਗਤਾਂ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਕੀਮਤਾਂ ‘ਤੇ ਗੱਲਬਾਤ ਕਰਨ ਲਈ ਡਾਇਬੀਟੀਜ਼ ਅਤੇ ਖੂਨ ਨੂੰ ਪਤਲਾ ਕਰਨ ਵਾਲੀ ਦਵਾਈ ਐਲਿਕਿਸ ਸਮੇਤ ਕੁਝ ਹੋਰ ਦਵਾਈਆਂ ਸ਼ਾਮਲ ਕਰ ਸਕਦੀ ਹੈ। ਦਰਅਸਲ, ਬਾਇਡਨ ਅਜਿਹੇ ਸਮੇਂ ਵਿੱਚ ਅਮਰੀਕੀਆਂ ਲਈ ਲਾਗਤਾਂ ਨੂੰ ਘਟਾਉਣ ਲਈ ਆਪਣੇ ਕੰਮ ਦਾ ਹਵਾਲਾ ਇਸ ਲਈ ਦੇ ਰਹੇ ਹਨ ਕਿਉਂਕਿ ਉਹ ਦੂਜਾ ਕਾਰਜਕਾਲ ਵੀ ਚਾਹੁੰਦੇ ਹਨ,ਪਰ ਇਸ ਸਮੇਂ ਦੇਸ਼ ਮਹਿੰਗਾਈ ਨਾਲ ਜੂਝ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ 10 ਦਵਾਈਆਂ ਦੀ ਸੂਚੀ ਜਾਰੀ ਕੀਤੀ ਜਿਸ ਲਈ ਸੰਘੀ ਸਰਕਾਰ ਪਹਿਲੇ ਕਦਮ ਵਜੋਂ ਕੰਪਨੀਆਂ ਨਾਲ ਦਵਾਈਆਂ ਦੀਆਂ ਕੀਮਤਾਂ ‘ਤੇ ਗੱਲਬਾਤ ਕਰੇਗੀ। ਇਸ ਕਦਮ ਨਾਲ ਕੁਝ ਮਰੀਜ਼ਾਂ ਲਈ ਲਾਗਤਾਂ ਵਿੱਚ ਕਟੌਤੀ ਦੀ ਉਮੀਦ ਹੈ, ਪਰ ਸਰਕਾਰ ਨੂੰ ਡਰੱਗ ਨਿਰਮਾਤਾਵਾਂ ਦੇ ਮੁਕੱਦਮੇ ਅਤੇ ਰਿਪਬਲਿਕਨ ਸੰਸਦ ਮੈਂਬਰਾਂ ਦੀ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡਾਇਬੀਟੀਜ਼ ਡਰੱਗ ਜਾਰਡੀਅਨਸ ਦੇ ਨਾਲ-ਨਾਲ ਆਟੋਇਮਿਊਨ ਰੋਗ ਦੀ ਦਵਾਈ ਐਨਬ੍ਰਲ ਵੀ ਸੂਚੀ ਵਿੱਚ ਸ਼ਾਮਲ ਹੈ। ਹੋਰ ਦਵਾਈਆਂ ਵਿੱਚ ਨੋਵਾਰਟਿਸ ਐਂਟਰੈਸਟੋ ਸ਼ਾਮਿਲ ਹੈ, ਜੋ ਦਿਲ ਨਾਲ ਸਬੰਧਿਤ ਬਿਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇੱਕ ਖੋਜ ਦੇ ਅਨੁਸਾਰ, ਸਰਕਾਰ ਦੇ ਬੀਮਾ ਪ੍ਰੋਗਰਾਮ ‘ਮੈਡੀਕੇਅਰ’ ਨੇ ਖੂਨ ਨੂੰ ਪਤਲਾ ਕਰਨ ਵਾਲੀ ਦਵਾਈ ਐਲਿਕਸਾ ‘ਤੇ 2020 ਵਿੱਚ ਲਗਭਗ 10 ਬਿਲੀਅਨ ਡਾਲਰ ਖਰਚ ਕੀਤੇ ਸਨ। ਇਹ ਲੱਤਾਂ ਅਤੇ ਫੇਫੜਿਆਂ ਵਿੱਚ ਖੂਨ ਦੇ ਥੱਕੇ ਦਾ ਇਲਾਜ ਕਰਦਾ ਹੈ ਅਤੇ ਲੋਕਾਂ ਵਿੱਚ ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾਉਂਦਾ ਹੈ।

ਇਸ ਐਲਾਨ ਤੋਂ ਬਾਅਦ ਬਾਇਡਨ ਸਿਹਤ ਸੰਭਾਲ ਦੇ ਖਰਚੇ ‘ਤੇ ‘ਵਾਈਟ ਹਾਊਸ’ ਤੋਂ ਦੇਸ਼ ਨੂੰ ਸੰਬੋਧਨ ਵੀ ਕਰਨ ਜਾ ਰਹੇ ਹਨ। ਉਪ ਪ੍ਰਧਾਨ ਕਮਲਾ ਹੈਰਿਸ ਵੀ ਉਨ੍ਹਾਂ ਨਾਲ ਸ਼ਾਮਿਲ ਹੋਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment