ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਦਫ਼ਤਰ ਵਿੱਚ ਭਾਰਤੀਆਂ ਦਾ ਬੋਲਬਾਲਾ ਲਗਾਤਾਰ ਜਾਰੀ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੀ ਟੀਮ ਵਿੱਚ ਦੋ ਭਾਰਤੀ ਮੂਲ ਦੀ ਅਮਰੀਕੀ ਔਰਤਾਂ ਨੂੰ ਵੱਡੇ ਅਹੁਦੇ ‘ਤੇ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਇੱਕ ਸੀਨੀਅਰ ਵਕੀਲ ਹੈ ਅਤੇ ਦੂਸਰੀ ਕਾਰਜਕਾਰੀ ਅਧਿਕਾਰੀ ਹੈ। ਰਾਸ਼ਟਰਪਤੀ ਦੇ ਇਸ ਫ਼ੈਸਲੇ ਨੂੰ ਭਾਰਤੀ ਮੂਲ ਦੀ ਅਮਰੀਕੀ ਮੀਰਾ ਜੋਸ਼ੀ ਅਤੇ ਰਾਧਿਕਾ ਫੌਕਸ ਦੀ ਤਰੱਕੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।
ਦਰਅਸਲ ਮੀਰਾ ਜੋਸ਼ੀ ਅਤੇ ਰਾਧਿਕਾ ਫੌਕਸ 20 ਜਨਵਰੀ ਨੂੰ ਹੀ ਬਾਇਡਨ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਪ੍ਰਸ਼ਾਸਨ ਵਿੱਚ ਸ਼ਾਮਲ ਹੋ ਗਈਆਂ ਸਨ। ਜੋਸ਼ੀ ਨੂੰ ਵਾਤਾਵਰਣ ਵਿਭਾਗ ਵਿਚ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਨਿਸਟ੍ਰੇਸਨ ਦੇ ਪ੍ਰਸ਼ਾਸਕ ਦੇ ਤੌਰ ‘ਤੇ ਅਹੁਦਾ ਦਿੱਤਾ ਗਿਆ। ਜਦਕਿ ਰਾਧਿਕਾ ਫੌਕਸ ਨੂੰ ਜਲ ਅਤੇ ਵਾਤਾਵਰਨ ਸੁਰੱਖਿਆ ਏਜੰਸੀ ਦੀ ਸਹਿ ਪ੍ਰਸ਼ਾਸਕ ਬਣਾਇਆ ਗਿਆ ਹੈ। ਜੋਸ਼ੀ ਨੂੰ 20 ਜਨਵਰੀ 2021 ਨੂੰ ਫੈਡਰਲ ਮੋਟਰ ਵਾਹਨ ਸੁਰੱਖਿਆ ਪ੍ਰਸ਼ਾਸਨ ਦੇ ਉੱਪ ਪ੍ਰਸ਼ਾਸਕ ਅਤੇ ਸੀਨੀਅਰ ਅਧਿਕਾਰੀ ਦੇ ਰੂਪ ਵਿਚ ਵੀ ਨਿਯੁਕਤ ਕੀਤਾ ਗਿਆ ਸੀ।