ਬਾਇਡਨ ਪ੍ਰਸ਼ਾਸਨ ‘ਚ ਦੋ ਹੋਰ ਭਾਰਤੀਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਭਾਰਤੀ ਮੂਲ ਦੀ ਸਿਵਲ ਰਾਈਟਸ ਅਟਾਰਨੀ ਕਲਪਨਾ ਕੋਟਾਗਾਲ ਅਤੇ ਸਰਟਿਫਾਇਡ ਪਬਲਿਕ ਅਕਾਉਟੈਂਟ ਵਿਨੈ ਸਿੰਘ ਨੂੰ  ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਕੋਟਾਗਲ ਨੂੰ ਰੁਜ਼ਗਾਰ ਦੇ ਬਰਾਬਰ ਮੌਕੇ ਕਮਿਸ਼ਨ ਦੀ ਕਮਿਸ਼ਨਰ, ਜਦਕਿ ਵਿਨੈ ਸਿੰਘ ਨੂੰ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁੱਖ ਵਿੱਤੀ ਅਧਿਕਾਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਪ੍ਰਸ਼ਾਸਨ ਵਿੱਚ ਬਾਇਡਨ ਵਲੋਂ ਭਾਰਤੀ ਮੂਲ ਦੇ 20 ਲੋਕਾਂ ਨੂੰ ਅਹਿਮ ਜ਼ਿੰਮੇਵਾਰੀਆਂ ਮਿਲ ਚੁੱਕੀਆਂ ਹਨ।

ਜਿਨ੍ਹਾਂ ‘ਚ ਨੀਰਾ ਟੰਡਨ, ਡਾ. ਵਿਵੇਕ ਮੂਰਤੀ, ਵਿਨੈ ਰੈੱਡੀ, ਰੋਹਿਤ ਚੋਪੜਾ, ਵਨੀਤਾ ਗੁਪਤਾ, ਉਜਰਾ ਜੇਯਾ ਸਣੇ ਭਾਰਤ ਰਾਮ ਮੂਰਤੀ ਦੇ ਨਾਮ ਸ਼ਾਮਲ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment