ਨਿਊਜ਼ ਡੈਸਕ: ਡਰੱਗ ਕੇਸ ਵਿੱਚ ਜੇਲ੍ਹ ‘ਚੋਂ ਬਾਹਰ ਆਉਣ ਤੋਂ ਬਾਅਦ ਹਰਸ਼ ਲਿੰਬਚਿਆ ਨੇ ਭਾਰਤੀ ਸਿੰਘ ਲਈ ਸਪੈਸ਼ਲ ਪੋਸਟ ਸ਼ੇਅਰ ਕੀਤੀ ਹੈ। ਫੋਟੋ ਵਿੱਚ ਹਰਸ਼ ਨੇ ਭਾਰਤੀ ਨੂੰ ਗਲੇ ਲਗਾਇਆ ਹੋਇਆ ਹੈ ਤੇ ਹਰਸ਼ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਜਦੋਂ ਅਸੀਂ ਇਕੱਠੇ ਹੁੰਦੇ ਤਾਂ ਕੁਝ ਹੋਰ ਮਾਇਨੇ ਨਹੀਂ ਰੱਖਦਾ। ਹਰਸ਼ ਦੀ ਇਸ ਪੋਸਟ ‘ਤੇ ਯੂਜ਼ਰਸ ਨੇ ਉਨ੍ਹਾਂ ਨੂੰ ਟਰੋਲ ਕੀਤਾ ਪਰ ਹਰਸ਼ ਨੇ ਹਰ ਟਰੋਲਰ ਨੂੰ ਮੂੰਹ ਤੋੜ ਜਵਾਬ ਦਿੱਤਾ।
ਹਰਸ਼ ਨੇ ਹਰ ਇੱਕ ਟਰੋਲਰ ਨੂੰ ਕਰਾਰਾ ਜਵਾਬ ਦੇ ਕੇ ਉਨ੍ਹਾਂ ਦੀ ਬੋਲਤੀ ਬੰਦ ਕਰ ਦਿੱਤੀ, ਹਾਲਾਂਕਿ ਸੈਲੇਬਸ ਨੇ ਦੋਵਾਂ ਦੀ ਇਸ ਫੋਟੋ ‘ਤੇ ਖੂਬ ਪਿਆਰ ਬਰਸਾਇਆ ਹੈ। ਸਾਰੇ ਇਸ ਪੋਸਟ ‘ਤੇ ਦੋਵਾਂ ਦੀ ਜੋੜੀ ਦੀ ਤਾਰੀਫ਼ ਕਰ ਰਹੇ ਹਨ।
ਦੱਸਣਯੋਗ ਹੈ ਕਿ ਜਾਂਚ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਸੀ ਕਿ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ਨੀਵਾਰ ਨੂੰ ਐੱਨਸੀਬੀ ਨੇ ਬਾਲੀਵੁੱਡ ਜਗਤ ‘ਚ ਡਰੱਗਜ਼ ਦੇ ਸੇਵਨ ਦੀ ਜਾਂਚ ਦੇ ਸਿਲਸਿਲੇ ਵਿਚ ਭਾਰਤੀ ਸਿੰਘ ਦੇ ਘਰ ਅਤੇ ਦਫਤਰ ਦੀ ਤਲਾਸ਼ੀ ਲਈ ਅਤੇ ਇਸ ਦੌਰਾਨ ਉਨ੍ਹਾਂ ਦੇ ਘਰੋਂ ਗਾਂਜਾ ਬਰਾਮਦ ਹੋਇਆ ਸੀ।