ਭਾਰਤ ਵਿੱਚ ਮਹਾਂਬੰਦ ਅੱਜ, ਪੰਜਾਬ ‘ਚ ਦੁੱਧ ਸਬਜ਼ੀਆਂ ਦੀ ਸਪਲਾਈ ਹੋਵੇਗੀ ਪ੍ਰਭਾਵਿਤ

TeamGlobalPunjab
1 Min Read

ਚੰਡੀਗੜ੍ਹ: ਕੇਂਦਰੀ ਸਰਕਾਰ ਦੇ ਲੇਬਰ ਸੁਧਾਰ ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਨਿੱਜੀਕਰਣ ਦੇ ਖਿਲਾਫ਼ ਅੱਜ ਕੇਂਦਰੀ ਟੇਡ ਯੂਨੀਅਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਨੂੰ ‘ਮਹਾਂਬੰਦ’ ਦਾ ਨਾਮ ਵੀ ਦਿੱਤਾ ਜਾ ਰਿਹਾ ਹੈ। ਇਹ ਹੜਤਾਲ ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋ ਗਈ ਹੈ।

ਇਸ ਦਾ ਅਸਰ ਬੈਂਕਾਂ ਅਤੇ ਟਰਾਂਸਪੋਰਟ ਤੇ ਵੀ ਪਵੇਗਾ ਬੈਂਕ ਬੰਦ ਰਹਿਣ ਦਾ ਅਸਰ ਏਟੀਐਮ ਸਰਵਿਸ ਤੇ ਵੀ ਦਿਖੇਗਾ। ਇਸ
ਦੇ ਚੱਲਦਿਆਂ ਕੇਂਦਰ ਨੇ ਕਿਹਾ ਹੈ ਕਿ ਹੜਤਾਲੀ ਕਰਮਚਾਰੀਆਂ ਨੂੰ ਨਤੀਜੇ ਭੁਗਤਨੇ ਪੈਣਗੇ।

ਬੰਦ ਦਾ ਅਸਰ ਪੰਜਾਬ ਵਿਚ ਵੀ ਦੇਖਣ ਨੂੰ ਮਿਲੇਗਾ ਇਸ ਨਾਲ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਹਾਲਾਂਕਿ ਬੰਦ ਵਿੱਚ ਜ਼ਿਆਦਾਤਰ ਕਿਸਾਨ ਸੰਗਠਨ ਸ਼ਾਮਿਲ ਨਹੀਂ ਹੋਣਗੇ।

ਉਧਰ ਹੀ ਰੋਡਵੇਜ਼ ਨੇ ਫੈਸਲਾ ਲਿਆ ਹੈ ਕਿ ਉਹ ਹੜਤਾਲ ਵਿੱਚ ਸਵੇਰੇ ਦਸ ਤੋਂ ਦੁਪਹਿਰ ਦੋ ਵਜੇ ਤੱਕ ਹਿੱਸਾ ਲੈਣਗੇ। ਹੜਤਾਲ ਵਿੱਚ ਐਲਆਈਸੀ ਬੀਐਸਐਨਐਲ ਬਿਜਲੀ ਵਿਭਾਗ ਪੈਰਾ ਮੈਡੀਕਲ ਸਟਾਫ ਵੀ ਸ਼ਾਮਲ ਹੈ।

- Advertisement -

Share this Article
Leave a comment