ਲਓ ਬਈ ਅਨੰਦਪੁਰ ਸਾਹਿਬ ਵਾਲਿਓ ਕਰ ਲਓ ਆਪਣਾ ਆਪਣਾ ਬਚਾਅ ਭਾਖੜਾ ਡੈਮ ਕੱਲ੍ਹ 4 ਫੁੱਟ ਖੁੱਲ੍ਹਿਆ ਸੀ ਅੱਜ 8 ਫੁੱਟ ਖੋਲ੍ਹ ਰਹੇ ਹਨ,  ਬਚ ਸਕਦੇ ਹੋਂ ਤਾਂ ਬਚੋ

TeamGlobalPunjab
1 Min Read

ਪਟਿਆਲਾ : ਬਾਰਿਸ਼ ਦਾ ਕਹਿਰ ਅਜੇ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਖੜਾ ਡੈਮ ‘ਚ ਲਗਾਤਰ ਵਧ ਰਹੇ ਪਾਣੀ ਦੇ ਪੱਧਰ ਕਾਰਨ ਬੀਤੀ ਕੱਲ੍ਹ ਤੱਕ ਜਿਹੜੇ ਫਲੱਡ ਗੇਟ 4 ਫੁੱਟ ਤੱਕ ਖੋਲ੍ਹੇ ਗਏ ਸਨ ਉਹ ਅੱਜ ਸ਼ਾਮ 3 ਵਜੇ ਤੱਕ 8 ਫੁੱਟ ਤੱਕ ਖੋਲ੍ਹ ਦਿੱਤੇ ਜਾਣਗੇ। ਜਿਸ ਤੋਂ ਸਾਫ ਜ਼ਾਹਿਰ ਹੈ ਕਿ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਲੋਧੀਪੁਰ ਗੰਜ ਪੁਰ, ਹਰੀਵਾਲ, ਮਹਿੰਦਲੀ ਕਲਾਂ ਆਦਿ ਜਿਹੜੇ ਪਿੰਡਾਂ ਵਿੱਚ ਪਹਿਲਾਂ 3-5 ਫੁੱਟ ਪਾਣੀ ਆਇਆ ਸੀ ਉੱਥੇ ਪਾਣੀ ਦਾ ਇਹ ਪੱਧਰ ਵਧ ਕੇ ਦੁਗਣਾ ਹੋ ਸਕਦਾ ਹੈ। ਭਾਖੜਾ ਡੈਮ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 19 ਅਗਸਤ 2019 ਨੂੰ ਉਹ ਦੁਪਿਹਰ 1 ਵਜੇ 41 ਹਜ਼ਾਰ ਕਿਊਸਿਕ, 2 ਵਜੇ 48 ਹਜ਼ਾਰ ਕਿਊਸਿਕ ਤੇ 3 ਵਜੇ 51 ਹਜ਼ਾਰ ਕਿਉਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਣਗੇ। ਜਿਸ ਤਹਿਤ ਦੁਪਹਿਰ 1 ਵਜੇ ਫਲੱਡ ਗੇਟ 6 ਫੁੱਟ, 2 ਵਜੇ 7 ਫੁੱਟ ਤੇ 3 ਵਜੇ 8 ਫੁੱਟ ਤੱਕ ਖੋਲ੍ਹ ਦਿੱਤੇ ਜਾਣਗੇ। ਇਨ੍ਹਾਂ ਨਾਜ਼ੁਕ ਹਾਲਾਤਾਂ ਨੂੰ ਦੇਖਦਿਆਂ ਹੋਇਆ ਪੰਜਾਬ ਦੇ ਮੁੱਖ ਮੰਤਰੀ ਵੀ ਆਪਣਾ ਹੈਲੀਕਪਟਰ ਲੈ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਨਿੱਕਲ ਪਏ ਹਨ। ਖ਼ਬਰ ਲਿਖੇ ਜਾਣ ਤੱਕ ਕੈਪਟਨ ਰੂਪਨਗਰ ਵਿਖੇ ਲੋਕਾਂ ਦਾ ਹਾਲ ਚਾਲ ਜਾਣਨ ਦੇ ਨਾਲ ਨਾਲ ਬਚਾਅ ਕਾਰਜਾਂ ਦਾ ਨਿਰੱਖਣ ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ।

Share this Article
Leave a comment