ਭਾਈ ਕਾਹਨ ਸਿੰਘ ਨਾਭਾ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਦਾ ਜਨਮ 30 ਅਗਸਤ 1861 ਨੂੰ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਵਿਖੇ ਨਾਨਕੇ ਘਰ ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ।ਉਨਾਂ ਦੇ ਪਿਤਾ ਨਰਾਇਣ ਸਿੰਘ ਉਸ ਸਮੇਂ ਦੇ ਉੱਚਕੋਟੀ ਦੇ ਵਿਦਵਾਨ ਸਨ।
ਪਹਿਲੀਆਂ ਦੋ ਪਤਨੀਆਂ ਤੋਂ ਤੀਜਾ ਵਿਆਹ ਬੀਬੀ ਬਸੰਤ ਕੌਰ ਪਿੰਡ ਰਾਮਗੜ੍ਹ ਨਾਲ ਹੋਇਆ। ਉਨ੍ਹਾਂ ਦਾ ਇਕਲੌਤਾ ਬੇਟਾ ਭਗਵੰਤ ਸਿੰਘ ਹਰੀ ਸੀ। ਉਹ ਸਿੰਘ ਸਭਾ ਤੇ ਨਾਮਧਾਰੀ ਲਹਿਰ ਤੋਂ ਬਹੁਤ ਪ੍ਰਭਾਵਿਤ ਹੋਏ।
ਉਨੀਵੀਂ ਸਦੀ ਦੇ ਆਖਰੀ ਦਹਾਕੇ ਉਨ੍ਹਾਂ ਦਾ ਸਾਹਿਤਕ ਸਫਰ ਹੋਇਆ। ਅਰੰਭ ਵਿੱਚ ‘ਰਾਜ ਧਰਮ’, ‘ਟੀਕਾ ਜਰਮਨੀ ਐਸ਼ਵਮੇਧ’,’ਨਾਟਕ ਭਾਵਾਰਥ’ ਤੇ ‘ਬਿਜਲੀ ਸਵਾਮੀ ਧਰਮ’ ਆਦਿ ਗ੍ਰੰਥ ਲਿਖੇ। ਗੁਰਬਾਣੀ ਸਿੱਖ ਪ੍ਰੰਪਰਾਵਾਂ ਤੇ ਸਿੱਖ ਇਤਿਹਾਸ ਉਨ੍ਹਾਂ ਦੀ ਲੇਖਣੀ ਦੇ ਵਿਸ਼ੇਸ਼ ਖੇਤਰ ਸਨ। ਦਰਅਸਲ ਉਨ੍ਹਾਂ ਦੀ ਨਜ਼ਰ ਵਿਚ ਜੋ ਪਾਠਕ ਸਮਾਜ ਮਰਿਆਦਾਵਾਂ ਦੇ ਨਿਰਮਾਣ ਲਈ ਰਚੀਆਂ ਗਈਆਂ ਛੇ ਪੁਸਤਕਾਂ, ਹਮ ਹਿੰਦੂ ਨਹੀਂ, ਗੁਰਮਤਿ-ਪ੍ਰਭਾਕਰ, ਗੁਰਮਤਿ-ਸੁਧਾਕਰ, ਗੁਰੁ ਗਿਰਾ ਕਸੌਟੀ, ਸੱਦ ਕਾ ਪਰਮਾਰਥ ਤੇ ਗੁਰਮਤਿ-ਮਾਰਤੰਡ, ਭਾਈ ਸਾਹਿਬ ਨੂੰ ਭਾਈ ਗੁਰਦਾਸ ਦੇ ਪਿੱਛੇ ਗੁਰਮਤਿ ਦਾ ਅਦੁੱਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ ਸਿੱਧ ਕਰਦੀਆਂ ਹਨ।
ਉਨ੍ਹਾਂ ਨੇ ਸਮਾਜ ਸੁਧਾਰ ਦੇ ਕਾਰਜ ਨੂੰ ਸਾਹਮਣੇ ਰੱਖ ਕੇ, ਠੱਗ ਲੀਲ੍ਹਾ (1899 ਈ.) ਅਤੇ ਸ਼ਰਾਬ ਨਿਸ਼ੇਧ (1907 ਈ.) ਪੁਸਤਕਾਂ ਦੀ ਰਚਨਾ ਕੀਤੀ। ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਵਾਸਤੇ ਕਵੀ ਨੰਦ ਦਾਸ ਦੇ ਤਿਆਰ ਕੀਤੇ ਪ੍ਰਸਿੱਧ ਕੋਸ਼ਾਂ ‘ਅਨੇਕਾਰਥ ਕੋਸ਼’ ਤੇ ‘ਨਾਮਮਾਲਾ ਕੋਸ਼’ ਦੀ ਸੁਧਾਈ ਕੀਤੀ ਤੇ ਲੋੜ ਅਨੁਸਾਰ ਵਾਧੇ ਕਰ ਕੇ ਕ੍ਰਮਵਾਰ 1925 ਤੇ 1938 ਵਿਚ ਪ੍ਰਕਾਸ਼ਿਤ ਹੋਣ ਦੇ ਯੋਗ ਬਣਾਏ।
ਪੰਜਾਬੀ ਕੋਸ਼ਕਾਰੀ ਵਿਚ ਵਿਸ਼ਵ-ਕੋਸ਼ ਦੇ ਨਾਂ ਨਾਲ ਪਹਿਲੀ ਕਿਰਤ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ ‘ਗੁਰਸ਼ਬਦ ਰਤਨਾਕਰ ਮਹਾਨਕੋਸ਼’ ਨੂੰ ਇਕ ਅਜਿਹੀ ਪਾਏਦਾਰ ਰਚਨਾ ਹੈ ਕਿ ਪਾਠਕ ਇਸ ਤੋਂ ਸਿਰਫ਼ ਸ਼ਬਦਾਂ ਦੇ ਅਰਥ ਹੀ ਗ੍ਰਹਿਣ ਨਹੀਂ ਕਰਦੇ, ਸਗੋਂ ਅਰਥਾਂ ਦਾ ਇਤਿਹਾਸਕ ਪਿਛੋਕੜ, ਵਿਕਾਸ ਅਤੇ ਵਿਸਤਰਿਤ ਵਿਆਖਿਆ ਦਾ ਸੁਮੇਲ ਅਤੇ ਸ਼ਬਦ ਕੋਸ਼ ਨਾਲੋਂ ਵਿਸ਼ਵਕੋਸ਼ ਪੱਖੀ ਹੋਣ ਕਰਕੇ ਇਸਦਾ ਮਹੱਤਵ ਵਧੇਰੇ ਹੈ। ਵਿਦਿਆਰਥੀਆਂ ਅਤੇ ਗੁਰਬਾਣੀ ਪ੍ਰੇਮੀਆਂ ਨੂੰ ਛੰਦ ਅਤੇ ਅਲੰਕਾਰਾਂ ਤੋਂ ਜਾਣੂ ਕਰਾਉਣ ਲਈ ‘ਗੁਰੁਛੰਦ ਦਿਵਾਕਰ ਅਤੇ ਗੁਰੁਸ਼ਬਦਾਲੰਕਾਰ’ ਪੁਸਤਕਾਂ ਦੀ ਰਚਨਾ ਕੀਤੀ, ਕਵੀ ਜੈ ਕ੍ਰਿਸ਼ਨ ਦਾਸ ਰਚਿਤ ‘ਰੂਪ ਦੀਪ ਪਿੰਗਲ’ ਦੀ ਸੁਧਾਈ ਕੀਤੀ, ਕਵੀ ਨੰਦ ਦਾਸ ਵੱਲੋਂ ਤਿਆਰ ਕੀਤੇ ਗਏ ਕੋਸ਼ਾਂ ‘ਅਨੇਕਾਰਥ ਕੋਸ਼’ ਅਤੇ ‘ਨਾਮਮਾਲਾ ਕੋਸ਼’ ਦੀ ਸੁਧਾਈ ਕਰਕੇ ਇਨ੍ਹਾਂ ਦਾ ਸੰਪਾਦਨ ਕੀਤਾ।
ਅਗਲੇ ਪੜਾਅ ਵਿੱਚ ਹਮ ਹਿੰਦੂ ਨਹੀਂ, ਗੁਰਮਤਿ ਪ੍ਰਭਾਕਰ, ਗੁਰਮਤਿ ਸੁਧਾਰ, ਸਦਾ ਦਾ ਪਰਮਾਰਥ ਆਦਿ ਸਿੰਘ ਸਭਾ ਲਹਿਰ ਤੋਂ ਪ੍ਰਭਾਵਤ ਹੋ ਕੇ ਗ੍ਰੰਥ ਰਚੇ। ਭਾਈ ਕਾਹਨ ਸਿੰਘ ਨਾਭਾ ਨੇ 14-15 ਸਾਲ ਦੀ ਮਿਹਨਤ ਨਾਲ ਸਾਹਿਤਕ ਗ੍ਰੰਥ ‘ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼’ ਤਿਆਰ ਕੀਤਾ। ਪੰਜਾਬੀ ਭਾਸ਼ਾ ਵਿੱਚ ਰਚਿਆ ‘ਮਹਾਨ ਕੋਸ਼’ ਇਕ ਅਜਿਹਾ ਗ੍ਰੰਥ ਹੈ ਜਿਸਦੇ ਘੇਰੇ ਵਿੱਚ ਧਰਮ, ਭੂਗੋਲ, ਇਤਿਹਾਸ, ਚਕਿਤਸਾ ਦੇ ਨਾਲ ਨਾਲ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਵਿਸ਼ੇ ਵੀ ਆਉਦੇ ਹਨ। ਯੁਗ ਪੁਰਸ਼ ਭਾਈ ਕਾਹਨ ਸਿੰਘ ਨਾਭਾ ਇਸ ਸੰਸਾਰ ‘ਚੋਂ 23 ਨਵੰਬਰ 1938 ਨੂੰ ਸਦਾ ਲਈ ਲਈ ਅਲਵਿਦਾ ਆਖ ਗਏ।
ਪੇਸ਼ਕਸ਼ :ਅਵਤਾਰ ਸਿੰਘ