ਖਟਕੜ ਕਲਾਂ: ਭਗਵੰਤ ਮਾਨ ਨੇ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ ਲੈ ਲਿਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸਹੁੰ ਚੁਕਵਾਈ। ਇਸ ਸਮਾਗਮ ਮੌਕੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਸਣੇ ਆਪ ਦੇ ਵਿਧਾਇਕ ਵੀ ਬਸੰਤੀ ਰੰਗ `ਚ ਰੰਗੇ ਨਜ਼ਰ ਆਏ।
ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਸਹੁੰ ਚੁੱਕ ਸਮਾਗਮ ਮਹਿਲਾ, ਕ੍ਰਿਕਟ ਸਟੇਡੀਅਮ ਜਾਂ ਰਾਜ ਭਵਨਾਂ ’ਚ ਹੁੰਦੇ ਸੀ ਪਰ ਹੁਣ ਸ਼ਹੀਦਾਂ ਦੀ ਧਰਤੀ ’ਤੇ ਹੋਏ ਹਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਨਵੇਂ ਚੁਣੇ ਵਿਧਾਇਕਾਂ ਨੂੰ ਹੰਕਾਰ ਨਾ ਕਰਨ ਦੀ ਅਪੀਲ ਵੀ ਕੀਤੀ।
ਪੰਜਾਬ ਨੂੰ ਮੁੜ ਤੋਂ ਰੰਗਲਾ ਤੇ ਸੁਨਿਹਰਾ ਪੰਜਾਬ ਬਣਾਉਣ ਲਈ ਮੇਰੇ ਨਾਲ ਪੰਜਾਬ ਦੇ 3 ਕਰੋੜ ਲੋਕ ਸਹੁੰ ਚੁੱਕ ਰਹੇ ਹਨ। LIVE https://t.co/mE4pZGtu1d
— Bhagwant Mann (@BhagwantMann) March 16, 2022