ਇਮਰਾਨ ਖਾਨ ਦੇ ਮੁਰੀਦ ਹੋਏ ਮਾਨ, ਕੈਪਟਨ ਤੇ ਅਕਾਲੀ ਦਲ ਨੂੰ ਪਾਈਆਂ ਲਾਹਨਤਾਂ

TeamGlobalPunjab
2 Min Read

ਸੰਗਰੂਰ: ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਪਾਸਪੋਰਟ ਫਰੀ ਅਤੇ 2 ਦਿਨਾਂ ਲਈ 20 ਡਾਲਰ ਫੀਸ ਮੁਆਫ਼ ਕਰਨ ਦਾ ਫੈਸਲਾ ਲਿਆ ਹੈ। ਸਾਰਿਆਂ ਵੱਲੋਂ ਇਮਰਾਨ ਖਾਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਹੁਣ ਇਸ ‘ਤੇ ‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਉਹ ਇਮਰਾਨ ਖਾਨ ਦੇ ਫੈਸਲੇ ਦਾ ਸਵਾਗਤ ਕਰਦੇ ਹਨ।

ਉੱਥੇ ਹੀ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਐੱਸ.ਜੀ.ਪੀ.ਸੀ ਨੂੰ ਨਿਸ਼ਾਨੇ ‘ਤੇ ਲੈਦੇ ਹੋਏ ਕਿਹਾ ਕਿ ਜੇਕਰ ਦਿੱਲੀ ਦੀ ਕੇਜਰੀਵਾਲ ਸਰਕਾਰ 20 ਡਾਲਰ ਫੀਸ ਭਰ ਸਕਦੀ, ਫਿਰ ਪੰਜਾਬ ਸਰਕਾਰ ਤੇ ਐੱਸ.ਜੀ.ਪੀ.ਸੀ ਪੰਜਾਬ ਦੇ ਸ਼ਰਧਾਲੂਆਂ ਦੀ ਫੀਸ ਕਿਉਂ ਨਹੀਂ ਭਰ ਸਕਦੀ?

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਵੱਖਰੀਆਂ ਸਟੇਜਾਂ ਲਗਾਉਣ ‘ਤੇ ਕੈਪਟਨ ਸਰਕਾਰ ਅਤੇ ਅਕਾਲੀ ਦਲ ਨੂੰ ਘੇਰਦਿਆਂ ਨਹੀਸਤ ਦਿੰਦੇ ਹੋਏ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਸਾਰੇ ਲੀਡਰ ਨੂੰ ਇੱਕਠਾ ਹੋਣਾ ਚਾਹੀਦਾ ਹੈ ਤੇ ਨਾਲ ਹੀ ਕਿਹਾ ਕਿ ਹਰ ਕੋਈ ਲਾਂਘਾ ਖੁੱਲ੍ਹਣ ਦਾ ਕ੍ਰੈਡਿਟ ਲੈਣ ਨੂੰ ਫਿਰ ਰਿਹਾ ਹੈ ਪਰ ਇਹ ਤਾਂ ਲੰਮੇ ਤੋਂ ਸੰਗਤ ਵਲੋਂ ਕੀਤੀਆਂ ਅਰਦਾਸਾਂ ਨੂੰ ਬੂਰ ਪਿਆ ਹੈ।

ਲਗਭਗ 72 ਸਾਲ ਦੀਆਂ ਅਰਦਾਸਾਂ ਤੋਂ ਬਾਅਦ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਸੰਗਤ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰ ਸਕੇਗੀ ਤੇ ਇਸ ਦਿਨ ਦਾ ਪੂਰੀ ਸਿੱਖ ਕੌਮ ਨੂੰ ਲੰਬੇ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਹੈ।

- Advertisement -

Share this Article
Leave a comment