ਨਵੀਂ ਦਿੱਲੀ : ਵਿਦੇਸ਼ ਮੰਤਰਾਲੇ ਦੁਆਰਾ ਦਿੱਤੇ ਆਰ.ਟੀ.ਆਈ. ਦੇ ਜਵਾਬ ਅਨੁਸਾਰ ਜਨਵਰੀ 2018 ਤੋਂ ਮਈ 2019 ਦਰਮਿਆਨ 17 ਮਹੀਨਿਆਂ ਵਿਚ ਵੱਖ-ਵੱਖ ਵਿਦੇਸ਼ਾਂ ਵਿਚ ਕੁਲ 12,223 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਿਕ ਹਰ ਮਹੀਨੇ 719 ਦੇ ਕਰੀਬ ਭਾਰਤੀ ਹਰ ਮਹੀਨੇ ਵਿਦੇਸ਼ੀ ਧਰਤੀ ‘ਤੇ ਮਰ ਜਾਂਦੇ ਹਨ।
ਰਿਪੋਰਟਾਂ ਮੁਤਾਬਿਕ ਹਰ ਦਿਨ ਦਾ ਜੇਕਰ ਹਿਸਾਬ ਦੇਖਿਆ ਜਾਵੇ ਤਾਂ ਮਰਨ ਵਾਲਿਆਂ ਦੀ ਗਿਣਤੀ 23 ਤੋਂ 24 ਪ੍ਰਤੀ ਦਿਨ ਦੀ ਹੈ। ਆਰਟੀਆਈ ਕਾਰਕੁਨ ਜਤਿਨ ਦੇਸਾਈ ਵੱਲੋਂ ਵਿਦੇਸ਼ ਮੰਤਰਾਲਿਆ ਕੋਲ ਪਾਈ ਗਈ ਆਰਟੀਆਈ ਵਿੱਚ ਇਹ ਖੁਲਾਸਾ ਹੋਇਆ ਹੈ।