Home / Health & Fitness / ਜ਼ਿਆਦਾ ਨਮਕ ਖਾਣ ਵਾਲੇ ਹੋ ਜਾਓ ਸਾਵਧਾਨ! ਪ੍ਰਤੀਦਿਨ ਇੰਨੀ ਮਾਤਰਾ ‘ਚ ਖਾਓ ਨਮਕ ਨਹੀਂ ਤਾਂ ਹੋ ਸਕਦੇ ਹੋ ਇਨ੍ਹਾਂ 5 ਬਿਮਾਰੀਆਂ ਦਾ ਸ਼ਿਕਾਰ

ਜ਼ਿਆਦਾ ਨਮਕ ਖਾਣ ਵਾਲੇ ਹੋ ਜਾਓ ਸਾਵਧਾਨ! ਪ੍ਰਤੀਦਿਨ ਇੰਨੀ ਮਾਤਰਾ ‘ਚ ਖਾਓ ਨਮਕ ਨਹੀਂ ਤਾਂ ਹੋ ਸਕਦੇ ਹੋ ਇਨ੍ਹਾਂ 5 ਬਿਮਾਰੀਆਂ ਦਾ ਸ਼ਿਕਾਰ

ਨਿਊਜ਼ ਡੈਸਕ : ਨਮਕ ਦਾ ਲਗਭਗ ਹਰ ਭੋਜਨ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਭੋਜਨ ਨੂੰ ਸਵਾਦ ਬਣਾਉਣ ਦਾ ਕੰਮ ਕਰਦਾ ਹੈ। ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਵੀ ਭੋਜਨ ‘ਚ ਨਮਕ ਦੀ ਮਾਤਰਾ ਘੱਟ ਰਹਿ ਜਾਂਦੀ ਹੈ ਤਾਂ ਕਈ ਲੋਕ ਸੁਆਦ ਲਈ ਹੋਰ ਨਮਕ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਹੜੇ ਭੋਜਨ ਤੋਂ ਇਲਾਵਾ ਰੋਜ਼ਾਨਾ ਸਲਾਦ ਅਤੇ ਹੋਰ ਚੀਜ਼ਾਂ ‘ਚ ਵੀ ਨਮਕ ਦਾ ਸੇਵਨ ਕਰਦੇ ਹਨ। ਅਜਿਹੇ ‘ਚ ਜ਼ਿਆਦਾ ਮਾਤਰਾ ‘ਚ ਲੂਣ ਦਾ ਸੇਵਨ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ। ਆਓ ਜਾਣਦੇ ਹਾਂ ਲੂਣ ਦੇ ਵਧੇਰੇ ਸੇਵਨ ਕਰਨ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ…

ਦਿਲ ਸਬੰਧੀ ਰੋਗ

ਲੂਣ ਦਾ ਜ਼ਿਆਦਾ ਸੇਵਨ ਕਰਨ ਨਾਲ ਦਿਲ ਦੀਆਂ ਮਾਸਪੇਸ਼ੀਆਂ ਵਿਚ ਵਧੇਰੇ ਖਿੱਚ ਪੈਦਾ ਹੋ ਜਾਂਦੀ ਹੈ। ਇਸ ਨਾਲ ਇਹ ਸੈੱਲ ਆਪਣੇ-ਆਪ ਵੱਧਣ ਲੱਗਦੇ ਹਨ। ਜਿਸ ਨਾੁਲ ਇਹ ਸੈੱਲ ਦਿਲ ਨੂੰ ਸੁਚਾਰੂ ਰੂਪ ‘ਚ ਕੰਮ ਕਰਨ ‘ਚ ਰੁਕਾਵਟ ਪਾਉਂਦੇ ਹਨ। ਜਿਸ ਤੋਂ ਬਾਅਦ ਦਿਲ ਦੇ ਬਹੁਤ ਸਾਰੇ ਭਾਗ ਸਹੀ ਢੰਗ ਨਾਲ ਕੰਮ ਨਹੀਂ ਕਰ ਪਾਉਂਦੇ ਅਤੇ ਦਿਲ ਸਬੰਧੀ ਬਿਮਾਰੀਆਂ ਦਾ ਜੋਖਮ ਕਈ ਗੁਣਾਂ ਵੱਧ ਜਾਂਦਾ ਹੈ।

Cambridge Heartwear Develops First AI-driven Wearable Heart ...

ਹਾਈ ਬਲੱਡ ਪ੍ਰੈਸ਼ਰ

ਲੂਣ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਵੀ ਸ਼ਿਕਾਰ ਹੋ ਸਕਦੇ ਹੋ। ਇਸਨੂੰ ਹਾਈਪਰਟੈਨਸ਼ਨ ਵੀ ਕਿਹਾ ਜਾਂਦਾ ਹੈ ਅਤੇ ਭਾਰਤ ਵਿੱਚ ਹਰ ਸਾਲ ਹਜ਼ਾਰਾਂ ਲੋਕ ਇਸ ਬਿਮਾਰੀ ਕਾਰਨ ਦਮ ਤੋੜ ਦਿੰਦੇ ਹਨ। ਇਸ ਲਈ ਲੂਣ ਦਾ ਜ਼ਿਆਦਾ ਮਾਤਰਾ ‘ਚ ਸੇਵਨ ਨਹੀਂ ਕਰਨਾ ਚਾਹੀਦਾ।

ਹਾਈ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਣ 'ਚ ...

ਸਿਰ ਦਰਦ ਦੀ ਸਮੱਸਿਆ

ਅੱਜ ਦੇ ਸਮੇਂ ਵਿਚ ਸਿਰ ਦਰਦ ਦੀ ਸਮੱਸਿਆ ਆਮ ਸਮੱਸਿਆ ਬਣ ਚੁੱਕੀ ਹੈ। ਇਸ ਬਿਮਾਰੀ ਦਾ ਇਲਾਜ ਜ਼ਿਆਦਾਤਰ ਘਰੇਲੂ ਤਰੀਕਿਆਂ ਨਾਲ ਹੀ ਕੀਤਾ ਜਾ ਸਕਦਾ ਹੈ। ਤੁਹਾਨੂੰ ਇੱਥੇ ਦੱਸ ਦੇਈਏ ਕਿ ਜ਼ਿਆਦਾ ਮਾਤਰਾ ਵਿੱਚ ਨਮਕ ਦਾ ਸੇਵਨ ਕਰਨਾ ਵੀ ਸਿਰਦਰਦ ਦਾ ਇੱਕ ਮੁੱਖ ਕਾਰਨ ਮੰਨਿਆ ਜਾਂਦਾ ਹੈ। ਇਸ ਵਿਚ ਸਾਡੀ ਥੋੜ੍ਹੀ ਜਿਹੀ ਅਣਗਹਿਲੀ ਮਾਈਗਰੇਨ ਵਰਗੀ ਖਤਰਨਾਕ ਬਿਮਾਰੀ ਦਾ ਰੂਪ ਵੀ ਲੈ ਸਕਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਸਿਰ ਦਰਦ ਦੀ ਸਮੱਸਿਆ ਹੈ, ਉਨ੍ਹਾਂ ਨੂੰ ਲੂਣ ਦੀ ਸੀਮਤ ਮਾਤਰਾ ਹੀ ਲੈਣੀ ਚਾਹੀਦੀ ਹੈ।

ਸਿਰ ਦਰਦ ਦੇ ਕਾਰਨ

ਕਿਡਨੀ ਸਟੋਨ

ਲੂਣ ਦਾ ਅਧਿਕ ਮਾਤਰਾ ‘ਚ ਸੇਵਨ ਕਰਨ ਨਾਲ  ਕਿਡਨੀ ਸਟੋਨ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ।  ਇਹ ਕ੍ਰਿਸਟਲ ਦੇ ਰੂਪ ਵਿਚ ਸਾਡੇ ਗੁਰਦੇ ਵਿਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਜਿਹੜੇ ਲੋਕ ਪਹਿਲਾਂ ਤੋਂ ਹੀ ਕਿਡਨੀ ਸਟੋਨ ਦੀ ਸਮੱਸਿਆ ਨਾਲ ਪੀੜਤ ਹਨ ਉਨ੍ਹਾਂ ਨੂੰ ਨਿਸ਼ਚਤ ਤੌਰ ਤੇ ਸਿਰਫ ਇੱਕ ਸੀਮਤ ਮਾਤਰਾ ‘ਚ ਹੀ ਲੂਣ ਦਾ ਸੇਵਨ ਕਰਨਾ ਚਾਹੀਦਾ ਹੈ।

ਇਹ ਹਨ ਕਿਡਨੀ ਖਰਾਬ ਹੋਣ ਦੇ ਕਾਰਨ, ਲੱਛਣ ...

ਪੇਟ ਦਾ ਕੈਂਸਰ

ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਮਾਤਰਾ ‘ਚ ਲੂਣ ਖਾਣ ਦੀ ਆਦਤ ਹੁੰਦੀ ਹੈ ਉਨ੍ਹਾਂ ਨੂੰ ਪੇਟ ਦੇ ਕੈਂਸਰ ਦਾ ਸਭ ਤੋਂ ਵੱਧ ਜੋਖਮ ਹੁੰਦਾ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਲੂਣ ਦਾ ਅਧਿਕ ਮਾਤਰਾ ‘ਚ ਸੇਵਨ ਕਰਨ ਨਾਲ ਇਹ ਸਾਡੇ ਸਰੀਰ ਦੇ ਕਈ ਹਿੱਸਿਆਂ ‘ਚ ਮਿਲ ਜਾਂਦਾ ਹੈ। ਜਿਸ ਤੋਂ ਬਾਅਦ ਇਹ ਪੇਟ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ। ਕਈ ਵਾਰ ਅਜਿਹੀ ਸਥਿਤੀ ‘ਚ ਇਹ ਪੇਟ ਦੇ ਕੈਂਸਰ ਦਾ ਵੀ ਰੂਪ ਲੈ ਸਕਦਾ ਹੈ।

How much salt does it really take to harm your heart?

ਪ੍ਰਤੀਦਿਨ ਲੂਣ ਦੀ ਇੰਨੀ ਮਾਤਰਾ ਦਾ ਕਰੋ ਸੇਵਨ

ਇੰਨਾ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਤੁਹਾਨੂੰ ਇਕ ਦਿਨ ਵਿਚ ਸਿਰਫ ਅਤੇ ਸਿਰਫ 5 ਗ੍ਰਾਮ ਨਮਕ ਦੀ ਵਰਤੋਂ ਕਰਨੀ ਚਾਹੀਦੀ ਹੈ। ਦਰਅਸਲ ਜ਼ਿਆਦਾ ਮਾਤਰਾ ਵਿਚ ਲੂਣ ਦਾ ਸੇਵਨ ਕਰਨ ਨਾਲ ਅਸੀਂ ਇਨ੍ਹਾਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਾਂ। ਡਾਕਟਰਾਂ ਵੱਲੋਂ ਵੀ ਪ੍ਰਤੀਦਿਨ 5 ਗ੍ਰਾਮ ਤੋਂ ਵੱਧ ਲੂਣ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Check Also

ਅਮਰੀਕਾ ‘ਚ COVID-19 ਵੈਕਸੀਨ ਦਾ ਸਭ ਤੋਂ ਵੱਡਾ ਟਰਾਇਲ, 30 ਹਜ਼ਾਰ ਲੋਕਾਂ ‘ਤੇ ਟੈਸਟ ਸ਼ੁਰੂ

ਵਾਸ਼ਿੰਗਟਨ: ਕੋਰੋਨਾ ਮਹਾਮਾਰੀ ਦੇ ਕਹਿਰ ਨੂੰ ਰੋਕਣ ਲਈ ਦੁਨੀਆ ਦੇ ਕਈ ਦੇਸ਼ ਵੈਕਸੀਨ ਬਣਾਉਣ ‘ਚ …

Leave a Reply

Your email address will not be published. Required fields are marked *