ਕਣਕ ਦੀ ਐਨ ਪੀ 809 ਵੰਨਗੀ ਵਿਕਸਤ ਕਰਨ ਵਾਲੇ ਵਿਗਿਆਨੀ ਬੀ.ਪੀ.ਪਾਲ

TeamGlobalPunjab
2 Min Read

-ਅਵਤਾਰ ਸਿੰਘ

ਫੁੱਲਾਂ, ਸ਼ਬਜੀਆਂ, ਪੌਦਿਆਂ ਦੇ ਸ਼ੌਕੀਨ ਤੇ ਭੌਤਿਕ ਵਿਗਿਆਨੀ ਬੈਂਜਾਮਿਨ ਪੀਅਰੀ ਪਾਲ ਦਾ ਜਨਮ 26-5- 1906 ਨੂੰ ਪੰਜਾਬ ਵਿੱਚ ਮੁਕੰਦਪੁਰ ਵਿਖੇ ਹੋਇਆ। ਵਿਹਲਾ ਤੇ ਜਿਆਦਾ ਸਮਾਂ ਉਹ ਆਪਣੇ ਬਾਗ ਵਿਚ ਹੀ ਪੌਦਿਆਂ ਨਾਲ ਬਤੀਤ ਕਰਦੇ ਸਨ। ਉਨ੍ਹਾਂ ਦਾ ਮੁੱਢਲਾ ਜੀਵਨ ਬਰਮਾ ਵਿਚ ਬੀਤਿਆ।

ਮੁੱਢਲੀ ਪੜਾਈ ਕਰਨ ਤੋਂ ਬਾਅਦ ਉਹ 1928 ਵਿੱਚ ਕੈਂਬਰਿਜ ਯੂਨੀਵਰਸਿਟੀ ਕਣਕ ਬਾਰੇ ਖੋਜ ਕਰਨ ਚਲੇ ਗਏ, ਉਥੋਂ ਪੀਐਚ. ਡੀ ਕਰਕੇ ਵਾਪਸ ਬਰਮਾ ਪਰਤੇ। 1933 ਵਿੱਚ ਦਿੱਲੀ ਵਿਖੇ ਇੰਡੀਅਨ ਐਗਰੀਕਲਚਰਲ ਰੀਸਰਚ ਇੰਸਟੀਚਿਉਟ ਵਿਖੇ ਖੋਜ ਦਾ ਕੰਮ ਕਰਨ ਲੱਗੇ।

ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਖੇਤੀਬਾੜੀ ਬਾਰੇ ਬਹੁਤੀ ਖੋਜ ਨਹੀ ਸੀ ਹੋਈ ਸੀ ਤੇ ਫਸਲਾਂ ਨੂੰ ਬਿਮਾਰੀਆਂ ਆਮ ਹੀ ਨਸ਼ਟ ਕਰ ਦਿੰਦੀਆਂ ਸਨ। ਭਾਵੇਂ ਕਣਕ ਦਾ ਵੱਧ ਝਾੜ ਵਾਲੀਆਂ ਕਈ ਕਿਸਮਾਂ ਲੱਭ ਗਈਆਂ ਪਰ ਅਜਿਹੀ ਕਿਸਮ ਨਾ ਲਭੀ ਜਿਸਨੂੰ ਕੁੰਗੀ (ਉਲੀ) ਨਾਂ ਦੀ ਬਿਮਾਰੀ ਨਾ ਲਗਦੀ ਹੋਵੇ। 18 ਸਾਲ ਦੀ ਮਿਹਨਤ ਪਿਛੋਂ ਕਣਕ ਦੀ ਐਨ ਪੀ 809 ਵੰਨਗੀ ਵਿਕਸਤ ਕੀਤੀ। ਕਣਕ ਦੀ ਇਹ ਵੰਨਗੀ ਕੁੰਗੀ ਦੀਆਂ ਤਿੰਨੇ ਕਿਸਮਾਂ ਦਾ ਟਾਕਰਾ ਕਰ ਸਕਦੀ ਸੀ।

- Advertisement -

ਇਸ ਸ਼ਾਨਦਾਰ ਪ੍ਰਾਪਤੀ ਕਾਰਣ ਸੰਸਾਰ ਵਿੱਚ ਉਨ੍ਹਾਂ ਦੀ ਵਡਿਆਈ ਹੋਣ ਲੱਗੀ। 1965 ‘ਚ ਉਸੇ ਸੰਸਥਾ ਜਿਥੇ ਕੰਮ ਕਰਦੇ ਸਨ ਦੇ ਡਾਇਰੈਕਟਰ ਜਨਰਲ ਬਣਾਇਆ ਗਿਆ। ਉਸ ਨੂੰ ਖੋਜਾਂ ਲਈ ਰਫੀ ਅਹਿਮਦ ਕਿਦਵਈ ਇਨਾਮ, ਬੀਰਬਲ ਸਾਹਨੀ ਮਾਡਲ ਤੇ ਐਸ ਰਾਮਾਨੁਜਨ ਮੈਡਲ ਨਾਲ ਸਨਮਾਨਿਆ ਗਿਆ।

1972 ਵਿੱਚ ਰਾਇਲ ਸੁਸਾਇਟੀ ਦਾ ਫੈਲੋ ਚੁਣੇ ਗਏ। ਉਨ੍ਹਾਂ ਨੇ ਗੁਲਾਬ ਦੀਆਂ 40 ਤੋਂ ਵੱਧ ਕਿਸਮਾਂ ਵਿਕਸਤ ਕੀਤੀਆਂ। ਉਸ ਦੀਆਂ ਲਿਖੀਆਂ ਕਿਤਾਬਾਂ ਵਿੱਚੋਂ ਗੁਲਾਬ ਬਾਰੇ ‘ਦਿ ਰੋਜ਼ ਇਨ ਇੰਡੀਆ’ ਬਹੁਤ ਪ੍ਰਸਿੱਧ ਹੋਈ।

Share this Article
Leave a comment