ਰੋਜ਼ਾਨਾਂ ਉਲਟੀ ਸੈਰ ਕਰਨ ਦੇ ਫਾਈਦੇ

Rajneet Kaur
2 Min Read

ਨਿਊਜ਼ ਡੈਸਕ: ਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਮੁਨੱਖ ਸੈਰ ਕਰਦਾ ਹੈ। ਕਈ ਸਵੇਰ ਵੇਲੇ ਦੀ ਸੈਰ ਨੂੰ ਚੰਗਾ ਮੰਨਦੇ ਹਨ । ਕਈ ਖਾਣਾ ਖਾਣ ਤੋਂ ਬਾਅਦ ਵੀ ਸੈਰ ਕਰਦੇ ਹਨ । ਸੈਰ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੀ ਹੈ। ਸੈਰ ਕਰਨ ਨਾਲ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ । ਇਸ ਨੂੰ ਹਰ ਵਰਗ ਦੇ ਲੋਕ ਕਰ ਸਕਦੇ ਹਨ। ਹੋਲੀ ਹੋਲੀ ਦੌੜਨਾ ਜਾ ਚੱਲਣ ਨੂੰ ਅਸੀਂ ਸੈਰ ਕਹਿੰਦੇ ਹਾਂ । ਜਿੱਥੇ ਅਸੀਂ ਟਹਿਲ ਕੇ ਸੈਰ ਕਰਦੇ ਹਾਂ ਸਾਨੂੰ ਉਲਟੀ ਸੈਰ ਵੀ ਕਰਨੀ ਚਾਹੀਦੀ ਹੈ। ਆਉ ਜਾਣਦੇ ਹਾਂ ਉਲਟੀ ਸੈਰ ਕਰਨ ਦੇ ਫਾਇਦੇ –

ਗਿਟਿਆਂ ਦੇ ਦਰਦ ਨੂੰ ਅਰਾਮ – ਉਲਟੀ ਸੈਰ ਕਰਨ ਨਾਲ ਸਾਡੇ ਸਰੀਰ ਦੇ ਗਿਟਿਆਂ ਦਾ ਦਰਦ ਦੂਰ ਹੁੰਦਾ ਹੈ। ਗਿਟਿਆਂ ਵਿੱਚ ਆਈ ਸੋਜ਼ ਠੀਕ ਹੁੰਦੀ ਹੈ। ਜਿਨ੍ਹਾਂ ਨੂੰ ਗੱਠੀਆ ਵਰਗੀਆਂ ਬਿਮਾਰੀਆਂ ਹਨ ਉਹਨਾਂ ਨੂੰ ਉਲਟੀ ਸੈਰ ਕਰਨੀ ਚਾਹੀਦੀ ਹੈ।

ਪਿੱਠ ਦਰਦ ਨੂੰ ਰਾਹਤ – ਉਲਟਾ ਚਲਣ ਨਾਲ ਪਿੱਠ ਦਰਦ ਨੂੰ ਰਾਹਤ ਮਿਲਦੀ ਹੈ। ਉਲਟਾ ਚੱਲਣ ਨਾਲ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਹੈ। ਰੀਡ ਦੀ ਹੱਡੀ ਸਿੱਧੀ ਰਹਿੰਦੀ ਹੈ। ਜਿਸ ਨਾਲ ਪਿੱਠ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਪਿੱਠ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਦਿਮਾਗ ਲਈ ਫਾਇਦੇਮੰਦ – ਉਲਟਾ ਚੱਲਣਾ ਦਿਮਾਗ ਲਈ ਵੀ ਬਹੁਤ ਫਾਇਦੇਮੰਦ ਹੈ। ਜੋ ਮੁਨੱਖ ਦਿਮਾਗ਼ੀ ਤੌਰ ਤੇ ਪ੍ਰੇਸ਼ਾਨ ਹੈ ਉਸ ਲਈ ਉਲਟੀ ਸੈਰ ਬਹੁਤ ਲਾਹੇਵੰਦ ਸਿੱਧ ਹੁੰਦੀ ਹੈ। ਇਸ ਨਾਲ ਦਿਮਾਗ ਦਾ ਤਣਾਅ ਘੱਟਦਾ ਹੈ। ਦਿਮਾਗੀ ਕਸਰਤ ਹੁੰਦੀ ਹੈ ਜਿਸ ਨਾਲ ਦਿਮਾਗ ਤੇਜ ਹੁੰਦਾ ਹੈ।

- Advertisement -

ਉਲਟਾ ਚੱਲਣ ਨਾਲ ਭਾਰ ਘੱਟਦਾ ਹੈ। ਉਲਟਾ ਤੁਰਨ ਨਾਲ ਪੈਰ ਮਜ਼ਬੂਤ ਹੁੰਦੇ ਹਨ । ਰੋਜ਼ ਸਿੱਧਾ ਚੱਲਣ ਨਾਲ ਪੈਰਾਂ ਨੂੰ ਆਦਤ ਪੈ ਗਈ ਹੁੰਦੀ ਹੈ । ਜਿਸ ਕਰਕੇ ਜਦੋ ਅਸੀਂ ਉਲਟਾ ਚਲਦੇ ਹਾਂ ਤਾਂ ਪੈਰਾਂ ਦੀਆਂ ਮਾਸਪੇਸ਼ੀਆਂ ਸਖ਼ਤ ਹੁੰਦੀਆਂ ਹਨ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment