ਰਾਜਪੁਰਾ: ਬਾਲੀਵੁੱਡ ਰੈਪਰ ਅਤੇ ਪੰਜਾਬੀ ਗਾਇਕ ਬਾਦਸ਼ਾਹ ਦੇ ਫੈਨਸ ਲਈ ਬੁਰੀ ਖਬਰ ਆ ਰਹੀ ਹੈ। ਖਬਰਾਂ ਮੁਤਾਬਕ ਪੰਜਾਬ ਦੇ ਸਰਹਿੰਦ ਤੋਂ ਦਿੱਲੀ ਵੱਲ ਜਾਣ ਵਾਲੇ ਨੈਸ਼ਨਲ ਹਾਈਵੇਅ ‘ਤੇ ਬਾਦਸ਼ਾਹ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਹਾਸਦੇ ਵਿੱਚ ਬਾਦਸ਼ਾਹ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਖਬਰਾਂ ਮੁਤਾਬਕ ਇਹ ਹਾਦਸਾ ਬੀਤੇ ਦਿਨੀਂ ਵਾਪਰਿਆ ਸੀ, ਜਿਸ ਵਿੱਚ ਸੰਘਣੀ ਧੁੰਦ ਕਾਰਨ ਦਰਜਨਾਂ ਗੱਡੀਆਂ ਆਪਸ ‘ਚ ਟਕਰਾ ਗਈਆਂ ਸਨ। ਸਰਹਿੰਦ ਬਾਈਪਾਸ ‘ਤੇ ਲਾਈਟਾਂ ਅਤੇ ਕੋਈ ਸਾਈਨਬੋਰਡ ਨਾਂ ਹੋਣ ਕਾਰਨ ਪੁਲ ਦੇ ਨੇੜੇ ਪਈਆਂ ਸਲੈਬਾਂ ‘ਤੇ ਸਿੰਗਰ ਦੀ ਗੱਡੀ ਚੜ੍ਹ ਗਈ ਅਤੇ ਹਾਦਸਾਗ੍ਰਸਤ ਹੋ ਗਈ।
ਖਬਰਾਂ ਮੁਤਾਬਕ ਰਾਜਪੁਰਾ-ਸਰਹਿੰਦ ਬਾਈਪਾਸ ‘ਤੇ ਪੁਲ ਦਾ ਕੰਮ ਚੱਲ ਰਿਹਾ ਹੈ ਤੇ ਉੱਥੇ ਸੀਮੇਂਟ ਦੇ ਸਲੈਬ ਸੜਕ ‘ਤੇ ਪਏ ਹੋਣ ਕਾਰਨ ਇਹ ਹਾਦਸਾ ਵਾਪਰਿਆ ।
ਹਾਲਾਂਕਿ ਕਾਰ ਵਿੱਚ ਏਅਰਬੈਗ ਹੋਣ ਕਾਰਨ ਬਾਦਸ਼ਾਹ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਉਹ ਸਿਰਫ ਮਾਮੂਲੀ ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਉਹ ਸਰਹਿੰਦ ਬਾਈਪਾਸ ‘ਤੇ ਕਾਰ ਨੂੰ ਉੱਥੇ ਹੀ ਛੱਡ ਕੇ ਕਰ ਦੂਜੀ ਕਾਰ ‘ਚ ਸ਼ੂਟਿੰਗ ਲਈ ਨਿਕਲ ਗਏ।