ਘਿਓ ਦਾ ਇਸਤੇਮਾਲ ਲਗਭਗ ਹਰ ਘਰ ਵਿੱਚ ਕੀਤਾ ਜਾਂਦਾ ਹੈ। ਸ਼ੁੱਧ ਦੇਸੀ ਘਿਓ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਲੋਕ ਦਾਲ ਤੋਂ ਲੈ ਕੇ ਰੋਟੀ ਤੱਕ, ਹਰ ਚੀਜ਼ ‘ਚ ਘਿਓ ਦਾ ਇਸਤੇਮਾਲ ਕਰਦੇ ਹਨ। ਘਿਓ ਨੂੰ ਖਾਲੀ ਪੇਟ ਖਾਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਸਵੇਰੇ ਇੱਕ ਚਮਚ ਖਾਲੀ ਪੇਟ ਘਿਓ ਖਾਣਾ ਨਾਲ ਕਈ ਲਾਭ ਮਿਲ ਸਕਦੇ ਹਨ।
ਖਾਲੀ ਪੇਟ ਘਿਓ ਖਾਣ ਦੇ ਫਾਇਦੇ:
ਘਿਓ ਫੈਟ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਘਿਓ ‘ਚ ਬਿਊਟੀਰਿਕ ਐਸਿਡ ਪਾਇਆ ਜਾਂਦਾ ਹੈ, ਜੋ ਫੈਟ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਹਾਲਾਂਕਿ, ਜ਼ਿਆਦਾ ਘਿਓ ਖਾਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਘਿਓ ਨੂੰ ਸੀਮਿਤ ਮਾਤਰਾ ‘ਚ ਹੀ ਖਾਓ।
ਘਿਓ ‘ਚ ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਚਮੜੀ ਲਈ ਜ਼ਰੂਰੀ ਹੁੰਦੇ ਹਨ। ਇਸ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ ਅਤੇ ਝੁਰੜੀਆਂ ਆਦਿ ਨੂੰ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ। ਇਸਦੇ ਨਾਲ ਹੀ, ਖੁਸ਼ਕੀ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਘਿਓ ਵਾਲਾਂ ਨੂੰ ਨਰਮ ਅਤੇ ਚਮਕਦਾਰ ਬਣਾਉਣ ‘ਚ ਮਦਦ ਕਰਦਾ ਹੈ। ਇਸ ‘ਚ ਮੌਜ਼ੂਦ ਫੈਟੀ ਐਸਿਡ ਵਾਲਾਂ ਲਈ ਕੰਡੀਸ਼ਨਰ ਦੇ ਰੂਪ ‘ਚ ਕੰਮ ਕਰਦੇ ਹਨ।
ਘਿਓ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਪਾਇਆ ਜਾ ਸਕਦਾ ਹੈ। ਇਸ ‘ਚ ਮੌਜ਼ੂਦ ਸਾੜ ਵਿਰੋਧੀ ਗੁਣ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ, ਜਿਸ ਨਾਲ ਜੋੜਾਂ ਦੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ।
ਘਿਓ ਨੂੰ ਦਿਲ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਘਿਓ ‘ਚ ਸਿਹਤਮੰਦ ਫੈਟ ਹੋਣ ਕਰਕੇ ਵਧੀਆਂ ਕੋਲੇਸਟ੍ਰੋਲ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ।
ਸਵੇਰੇ ਖਾਲੀ ਪੇਟ ਘਿਓ ਖਾਣ ਨਾਲ ਪਾਚਨ ਕਿਰੀਆਂ ‘ਚ ਸੁਧਾਰ ਕੀਤਾ ਜਾ ਸਕਦਾ ਹੈ। ਇਸ ਨਾਲ ਕਬਜ਼, ਐਸਿਡੀਟੀ ਅਤੇ ਬਲੋਟਿੰਗ ਵਰਗੀ ਸਮੱਸਿਆ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।