ਰੋਜ਼ਾਨਾ ਜੀਵਨ ਵਿਚ ਅਸੀਂ ਸਾਦਾ ਪਾਣੀ ਪੀਂਦੇ ਹਾਂ । ਜੋ ਸਾਡੀ ਸਰੀਰ ਨੂੰ ਸਿਹਤਮੰਦ ਰੱਖਦਾ ਹੈ। ਇਸਦੇ ਨਾਲ ਹੀ ਅਸੀਂ ਗਰਮੀਆਂ ਚ ਕੋਈ ਕੋਲਡ੍ਰਿੰਕ ਜਾ ਠੰਡਾ ਪਾਣੀ ਪੀ ਕੇ ਆਪਣੇ ਅੰਦਰ ਦੀ ਗਰਮੀ ਨੂੰ ਦੂਰ ਕਰਦੇ ਹਾਂ । ਪਰ ਜ਼ਿਆਦਾਤਰ ਲੋਕ ਗਰਮੀ ਵਿਚ ਨਾਰੀਅਲ ਦਾ ਪਾਣੀ ਪਾਣੀ ਪੀਂਦੇ ਹਨ । ਜਿਸਦੇ ਬਹੁਤ ਫਾਇਦੇ ਹਨ । ਨਾਰੀਅਲ ਦਾ ਪਾਣੀ ਪੀਣ ਨਾਲ ਸਰੀਰ ਵਿਚ ਵਾਧੂ ਗਰਮੀ ਬਾਹਰ ਨਿਕਲਦੀ ਹੈ । ਇਸ ‘ਚ ਪਾਏ ਜਾਣ ਵਾਲੇ ਹਾਈਡ੍ਰੇਟ ਸਰੀਰ ਨੂੰ ਤੰਦਰੁਸਤ ਰੱਖਦੇ ਹਨ।ਨਾਰੀਅਲ ਪਾਣੀ ‘ਚ ਬਹੁਤ ਘੱਟ ਕੈਲੋਰੀ ਹੁੰਦੀ ਹੈ।ਇਸ ਦੇ ਨਾਲ ਹੀ ਇਸ ‘ਚ ਐਨਜ਼ਾਈਮ, ਵਿਟਾਮਿਨ-ਸੀ, ਅਮੀਨੋ-ਐਸਿਡ, ਐਂਟੀ-ਆਕਸੀਡੈਂਟ ਤੇ ਹੋਰ ਕਈ ਮਹੱਤਵਪੂਰਨ ਗੁਣ ਪਾਏ ਜਾਂਦੇ ਹਨ। ਇਹ ਕਾਫੀ ਸੁਵਾਦ ਹੰਦਾ ਹੈ। ਜਿਸ ਵਿਅਕਤੀ ਦੇ ਸੈੱਲ ਘੱਟ ਹੋਏ ਹੋਣ ਉਸ ਨੂੰ ਨਾਰੀਅਲ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਲਕਦੇ ਹਨ। ਜਿਸ ਕਰਕੇ ਸਰੀਰ ਰਿਸ਼ਟ -ਪੁਸ਼ਟ ਰਹਿੰਦਾ ਹੈ।
ਆਓ ਜਾਣਦੇ ਹਾਂ ਨਾਰੀਅਲ ਪਾਣੀ ਦੇ ਫਾਇਦੇ –
ਨਾਰੀਅਲ ਵਿਚ ਕੈਲੋਰੀ ਬੇਹੱਦ ਘੱਟ ਹੁੰਦੀ ਹੈ। ਇਹ ਭਾਰ ਘਟਾਉਣ ਲਈ ਇਕ ਸੁਪਰ ਡਰਿੰਕ ਮੰਨਿਆ ਜਾਂਦਾ ਹੈ। ਇਸ ਨੂੰ ਪੀਣ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਮਹਿਸੂਸ ਹੁੰਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕਰੋ। ਨਾਰੀਅਲ ਪਾਣੀ ‘ਚ ਬਾਇਓਐਕਟਿਵ ਐਂਜ਼ਾਈਮ ਹੁੰਦੇ ਹਨ, ਜੋ ਪਾਚਨ ਸ਼ਕਤੀ ਨੂੰ ਵੀ ਮਜ਼ਬੂਤ ਕਰਦੇ ਹਨ।
ਨਾਰੀਅਲ ਪਾਣੀ ਮਾੜੇ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਤੇ ਚੰਗੇ ਕੋਲੈਸਟ੍ਰੋਲ ਦਾ ਪੱਧਰ ਵਧਾਉਣ ‘ਚ ਮਦਦ ਕਰਦਾ ਹੈ। ਇਸ ਲਈ ਇਹ ਦਿਲ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ।
ਲਿਇਸ ਡਰਿੰਕ ‘ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਲਿਵਰ ਨੂੰ ਸਿਹਤਮੰਦ ਰੱਖਦੇ ਹਨ। ਇਹ ਲਿਵਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ‘ਚ ਮਦਦ ਕਰਦਾ ਹੈ। ਇਹ ਲੀਵਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ।
ਵਾਲਾਂ ਲਈ ਲਾਹੇਵੰਦ –
ਇਹ ਆਇਰਨ ਤੇ ਵਿਟਾਮਿਨ-ਕੇ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਮੌਜੂਦ ਪੋਸ਼ਕ ਤੱਤ ਵਾਲਾਂ ਨੂੰ ਸਿਹਤਮੰਦ ਬਣਾਉਂਦੇ ਹਨ। ਨਾਰੀਅਲ ਪਾਣੀ ਨਾਲ ਆਪਣੇ ਵਾਲਾਂ ਦੀ ਮਾਲਿਸ਼ ਵੀ ਕਰ ਸਕਦੇ ਹੋ। ਇਹ ਵਾਲਾਂ ਦੀ ਚਮਕ ਨੂੰ ਵਧਾਉਂਦਾ ਹੈ ਤੇ ਸਿਕਰੀ ਤੋਂ ਛੁਟਕਾਰਾ ਪਾਉਣ ਵਿਚ ਵੀ ਮਦਦ ਕਰਦਾ ਹੈ। ਸਿਰ ਦੀ ਚਮੜੀ ਬਿਲਕੁਲ ਸਾਫ਼ ਰਹਿੰਦੀ ਹੈ।