ਹੈਰਾਨੀਜਨਕ ! ਵਿਅਕਤੀ ਦੇ ਸਰੀਰ ‘ਚੋਂ ਨਿਕਲਿਆ 6 ਫੁੱਟ 3 ਇੰਚ ਲੰਮਾਂ ਕੀੜਾ

TeamGlobalPunjab
2 Min Read

ਟੇਪਵਾਰਮ ਇੱਕ ਅਜਿਹਾ ਕੀੜਾ ਹੁੰਦਾ ਜਿਹੜਾ ਕੁਝ ਜਾਨਵਰਾਂ ਦੀ ਅੰਤੜੀਆਂ ‘ਚ ਰਹਿੰਦਾ ਹੈ। ਚਾਰਾ ਖਾਣ ਨਾਲ ਜਾਂ ਗੰਦਾ ਪਾਣੀ ਪੀਣ ਨਾਲ ਇਹ ਕੀੜੇ ਜਾਨਵਰਾਂ ਦੇ ਸਰੀਰ ‘ਚ ਵਿਕਸਿਤ ਹੁੰਦੇ ਹਨ। ਇਨ੍ਹਾਂ ਜਾਨਵਰਾਂ ਦਾ ਮਾਸ ਖਾਣ ਨਾਲ ਇਹ ਇਨਸਾਨਾਂ ਦੇ ਸਰੀਰ ‘ਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਇਲਾਵਾ ਕੱਚੀ ਸਬਜ਼ੀਆਂ ਖਾਣ ਨਾਲ ਵੀ ਇਹ ਇਨਸਾਨ ਅੰਦਰ ਚਲੇ ਜਾਂਦੇ ਹਨ।

ਹਾਲਾਂਕਿ, ਟੇਪਵਾਰਮ ਦੇ ਕਾਰਨ ਇਨਸਾਨ ‘ਚ ਜਿਹੜੇ ਲੱਛਣ ਨਜ਼ਰ ਆਉਂਦੇ ਹਨ, ਉਨ੍ਹਾਂ ਨੂੰ ਅਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ ਪਰ ਕਈ ਵਾਰ ਇਹ ਬਹੁਤ ਖਤਰਨਾਕ ਵੀ ਹੋ ਸਕਦੇ ਹਨ ਤੇ ਕਈ ਵਾਰ ਇਹ ਜਾਨਲੇਵਾ ਵੀ ਹੋ ਸਕਦਾ ਹੈ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਹਰਿਆਣਾ ਦੇ ਜੀਂਦ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਪੇਟ ‘ਚ ਦਰਦ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਪਹੁੰਚਿਆ ਸੀ।

ਡਾਕਟਰਾਂ ਨੇ ਉਸ ਦੇ ਪੇਟ ‘ਚ ਕੀੜਾ ਹੋਣ ਦਾ ਖ਼ਦਸ਼ਾ ਜਤਾਇਆ, ਜਦੋਂ ਆਪ੍ਰੇਸ਼ਨ ਹੋਇਆ ਤਾਂ ਡਾਕਟਰ ਵੀ ਹੈਰਾਨ ਹੋ ਗਏ। ਦਰਅਸਲ, ਮਰੀਜ਼ ਦੇ ਢਿੱਡ ‘ਚੋਂ 6 ਫੁੱਟ 3 ਇੰਚ ਲੰਮਾਂ ਕੀੜਾ (Tapeworm) ਨਿੱਕਲਿਆ। ਜਾਣਕਾਰੀ ਮੁਤਾਬਕ ਮਰੀਜ਼ ਨੂੰ ਪਿਛਲ਼ੇ ਕਈ ਦਿਨਾਂ ਤੋਂ ਪੇਟ ‘ਚ ਦਰਦ ਸੀ ਅਤੇ ਬੁਖਾਰ ਸੀ। ਡਾਕਟਰਾਂ ਨੇ ਸਭ ਤੋਂ ਪਹਿਲਾਂ ਮਰੀਜ਼ ਦਾ ਐਕਸ-ਰੇਅ ਕੀਤਾ ਅਤੇ ਫਿਰ ਆਪ੍ਰੇਸ਼ਨ ਕੀਤਾ। ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ‘ਚ ਕਾਫੀ ਸੁਧਾਰ ਹੈ।

ਡਾਕਟਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮਰੀਜ਼ ਰਵੀ ਦੇ ਪੇਟ ‘ਚ ਇੰਨਾ ਲੰਬਾ ਕੀੜਾ ਹੋਣ ਕਾਰਨ ਉਸ ਦੀ ਅੰਤੜੀਆਂ ਬਹੁਤ ਨੁਕਸਾਨੀਆਂ ਗਈਆਂ ਸਨ। ਰਵੀ ਦੇ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਡੀਐਸ ਪਵਾਰ ਨੇ ਕਿਹਾ ਕਿ ਇਹ ਕੀੜਾ ਅੱਧੇ ਪੱਕੇ ਹੋਏ ਸੂਰ ਦੇ ਮੀਟ ਜਾਂ ਬਗੈਰ ਧੋਤੀਆਂ ਸਬਜ਼ੀਆਂ ਖਾਣ ਨਾਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੀੜੇ ਕਰਕੇ ਮਰੀਜ਼ ਨੂੰ ਮਿਰਗੀ ਦਾ ਦੌਰਾ ਵੀ ਪੈ ਸਕਦਾ ਹੈ ਅਤੇ ਇਹ ਕੀੜਾ ਮਰੀਜ਼ ਦੇ ਸਰੀਰ ‘ਚ ਕਰੀਬ 25 ਸਾਲ ਤਕ ਰਹਿ ਸਕਦਾ ਹੈ। ਰਵੀ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਇੰਨੇ ਵੱਡੇ ਕੀੜੇ ਨੂੰ ਕੱਢਣਾ ਆਪਣੇ ਆਪ ‘ਚ ਕਾਫੀ ਗੰਭੀਰ ਮਾਮਲਾ ਸੀ।

Share this Article
Leave a comment