ਨਵੀਂ ਦਿੱਲੀ : ਮੋਦੀ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਰਾਹੁਲ ਗਾਂਧੀ ਹੱਥੋਂ ਨਹੀਂ ਜਾਣ ਦਿੰਦੇ। ਇਸ ਵਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਬਲੂ ਟਿੱਕ’ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਬੀਤੇ ਦਿਨੀਂ ਟਵਿੱਟਰ ‘ਤੇ ‘ਬਲੂ ਟਿਕ’ ਨੂੰ ਲੈ ਕੇ ਉੱਠੇ ਵਿਵਾਦ ਦੇ ਬਹਾਨੇ ਤੰਜ਼ ਕੱਸਦੇ ਹੋਏ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ‘ਬਲੂ ਟਿਕ’ ਲਈ ਲੜ੍ਹ ਰਹੀ ਹੈ। ਜਨਤਾ ਨੂੰ ਜੇਕਰ ਕੋਰੋਨਾ ਵਾਇਰਸ ਦਾ ਟੀਕਾ ਚਾਹੀਦਾ ਹੈ ਤਾਂ ਉਹ ਆਤਮਨਿਰਭਰ ਬਣਨ।
ब्लू टिक के लिए मोदी सरकार लड़ रही है-
कोविड टीका चाहिए तो आत्मनिर्भर बनो!#Priorities
— Rahul Gandhi (@RahulGandhi) June 6, 2021
ਰਾਹੁਲ ਗਾਂਧੀ ਅਨੁਸਾਰ ਮੋਦੀ ਸਰਕਾਰ ਨੂੰ ਲੋਕਾਂ ਲਈ ਵੈਕਸੀਨ ਦੀ ਥਾਂ ਬਲੂ ਟਿਕ ਲਈ ਟਵਿਟਰ ਨਾਲ ਲੜਨਾ ਜ਼ਿਆਦਾ ਠੀਕ ਲੱਗ ਰਿਹਾ ਹੈ। ਇਸ ਲਈ ਉਨ੍ਹਾਂ ਵੈਕਸੀਨ ਲਈ ਆਮ ਲੋਕਾਂ ਨੂੰ ਆਤਮਨਿਰਭਰ ਬਣਨ ਲਈ ਕਿਹਾ ਹੈ ਭਾਵ ਵੈਕਸੀਨ ਲਈ ਆਮ ਲੋਕਾਂ ਨੂੰ ਖੁਦ ਹੀ ਪਹਿਲ ਕਰਨੀ ਪਵੇਗੀ।
ਦਰਅਸਲ ਟਵਿੱਟਰ ਨੇ ਬੀਤੇ ਦਿਨ ਦੇਸ਼ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ, ਆਰਐਸਐਸ ਮੁਖੀ ਮੋਹਨ ਭਾਗਵਤ ਸਣੇ ਕਈ ਆਗੂਆਂ ਦੇ ਟਵਿੱਟਰ ਹੈਂਡਲ ਤੋਂ ਬਲੂ ਟਿਕ ਹਟਾ ਦਿੱਤਾ ਸੀ। ਕਿਸੇ ਵੀ ਟਵਿੱਟਰ ਹੈਂਡਲ ‘ਤੇ ਬਲੂ ਟਿਕ ਵੈਰੀਫਾਈਡ ਅਕਾਊਂਟ ਦੀ ਪੁਸ਼ਟੀ ਕਰਦਾ ਹੈ। ਪਰ ਸਰਕਾਰ ਵਲੋਂ ਦਿੱਤੇ ਦਖਲ ਤੋਂ ਬਾਅਦ ਇਹ ‘ਬਲੂ ਟਿਕ’ ਮੁੜ ਤੋਂ ਉਨ੍ਹਾਂ ਦੀ ਪ੍ਰੋਫਾਈਲ ਤੇ ਹੁਣ ਨਜ਼ਰ ਆ ਰਹੇ ਹਨ।