ਕੁੱਟ ਕੁੱਟ ਕੀਤਾ ਦੋ ਬੱਚਿਆਂ ਦਾ ਕਤਲ? ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

TeamGlobalPunjab
2 Min Read

ਮੱਧ ਪ੍ਰਦੇਸ਼ : ਇੱਥੋਂ ਦੇ ਸ਼ਿਵਪੁਰੀ ਜਿਲ੍ਹੇ ਦੇ ਪਿੰਡ ਭਾਵਖੇੜੀ ਪਿੰਡ ਤੋਂ ਇੱਕ ਬੜਾ ਹੀ ਅਜੀਬ ਮਾਮਲਾ ਸਾਮਹਣੇ ਆਇਆ ਹੈ। ਦਰਅਸਲ ਇੱਥੇ ਦੋ ਵਿਅਕਤੀਆਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਦੋ ਮਾਸੂਮ ਬੱਚਿਆਂ ਰੋਸ਼ਨੀ ਵਾਲਮੀਕੀ (12 ਸਾਲ) ਅਤੇ ਅਵੀਨਾਸ਼ ਵਾਲਮੀਕੀ ( 10ਸਾਲ) ਨੂੰ ਸਿਰਫ ਇਸ ਲਈ ਕੁੱਟ ਕੁੱਟ ਕੇ ਮਾਰ ਦਿੱਤਾ ਕਿਉਂਕਿ ਉਹ ਪੰਚਾਇਤ ਘਰ ਦੇ ਸਾਹਮਣੇ ਸ਼ੌਚ ਕਰ ਰਹੇ ਸਨ। ਇੱਥੇ ਹੀ ਸਿਰਸੋਦ ਪੁਲਿਸ ਥਾਣੇ ਦੇ ਮੁਖੀ ਆਰਐਸ ਧਾਕੜ ਨੇ ਇਹ ਵੀ ਦਾਅਵਾ ਕੀਤਾ ਹੈ ਉਨ੍ਹਾਂ ਨੇ ਇਸ ਮਾਮਲੇ ਵਿੱਚ ਹਕੀਮ ਯਾਦਵ ਅਤੇ ਉਸੇ ਦੇ ਭਾਈ ਰਾਮੇਸ਼ਵਰ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਮੁਖੀ ਅਨੁਸਾਰ ਇਨ੍ਹਾਂ ਬੱਚਿਆਂ ਬੁਰੀ ਤਰ੍ਹਾਂ ਕੁੱਟਣ ਕਾਰਨ ਇਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਇਸ ਤੋਂ ਬਾਅਦ ਜਦੋਂ ਦੋਵਾਂ ਬੱਚਿਆਂ ਨੂੰ ਜਿਲ੍ਹਾ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਤਾਂ ਉੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਖੀ ਧਾਕੜ ਨੇ ਮ੍ਰਿਤਕ ਬੱਚਿਆਂ ਦੇ ਮਾਤਾ ਪਿਤਾ ਦੀ ਸ਼ਿਕਾਇਤ ਦੇ ਹਵਾਲੇ ‘ਤੇ ਦੱਸਿਆ ਕਿ ਹਾਕਿਮ ਅਤੇ ਰਾਮੇਸ਼ਵਰ ਨੇ ਸਵੇਰੇ ਕਰੀਬ ਸਾਢੇ 6 ਵਜੇ ਉਨ੍ਹਾਂ ਦੇ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਸਮੇਂ ਉਹ ਦੋਵੋਂ ਬੱਚੇ ਸੜਕ ਦੇ ਨੇੜੇ ਸ਼ੌਚ ਕਰ ਰਹੇ ਸਨ।

ਇੱਧਰ ਮ੍ਰਿਤਕ ਅਵੀਨਾਸ਼ ਦੇ ਪਿਤਾ ਮਨੋਜ ਵਾਲਮੀਕੀ ਨੇ ਵੀ ਕਿਹਾ ਕਿ ਉਨ੍ਹਾਂ ਦਾ ਪਿੰਡ ਯਾਦਵ ਬਹੁਲ ਹੈ ਅਤੇ ਪਿੰਡ ‘ਚ ਉਨ੍ਹਾਂ ਦੇ ਨਾਲ ਜਾਤੀਗਤ ਅਧਾਰ ‘ਤੇ ਭੇਦ ਭਾਵ ਕੀਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦੇ ਸਾਰੇ ਲੋਕਾਂ ਵੱਲੋਂ ਜਦੋਂ ਪਾਣੀ ਲੈ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਹੈਂਡਪੰਪ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਮਿਲਦੀ ਹੈ।

 

- Advertisement -

Share this Article
Leave a comment