ਦੁਬਈ: ਕੋਰੋਨਾ ਸੰਕਟ ਦੇ ਇਸ ਦੌਰ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਸਿਹਤ ਕਰਮੀਆਂ ਦੀ ਸਹਾਇਤਾ ਲਈ ਭਾਰਤ ਤੋਂ 88 ਨਰਸਾਂ ਦਾ ਪਹਿਲਾ ਜੱਥਾ ਦੁਬਈ ਪਹੁੰਚ ਗਿਆ ਹੈ। ਆਈਸੀਯੂ ਵਿੱਚ ਕੰਮ ਕਰਨ ਦਾ ਅਨੁਭਵ ਰੱਖਣ ਵਾਲੀ ਇਹ ਨਰਸਾਂ 14 ਦਿਨਾਂ ਤੱਕ ਕੁਆਰੰਟੀਨ ਵਿੱਚ ਰਹਿਣਗੀਆਂ ਅਤੇ ਇਸ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਵਿੱਚ ਲੋੜ ਦੇ ਅਨੁਸਾਰ ਇਹਨਾਂ ਦੀ ਨਿਯੁਕਤੀ ਕੀਤੀ ਜਾਵੇਗੀ।
ਯੂਏਈ ਦੇ ਸਿਹਤ ਮੰਤਰਾਲੇ ਅਨੁਸਾਰ, ਸ਼ਨੀਵਾਰ ਨੂੰ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ 624 ਨਵੇਂ ਮਾਮਲਿਆਂ ਦਾ ਪਤਾ ਚੱਲਿਆ। ਦੇਸ਼ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 17,417 ਹੋ ਗਈ ਹੈ। 24 ਘੰਟੇ ਵਿੱਚ 11 ਲੋਕਾਂ ਦੀ ਮੌਤ ਤੋਂ ਬਾਅਦ ਮਹਾਮਾਰੀ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 185 ਹੋ ਗਈ ਹੈ।
ਖਲੀਜ ਟਾਈਮਸ ਅਨੁਸਾਰ ਕੇਰਲ, ਕਰਨਾਟਕ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਐਸਟਰ ਡੀਐਮ ਹੈਲਥਕੇਅਰ ਹਸਪਤਾਲ ਦੀ ਇਨ੍ਹਾਂ ਨਰਸਾਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਸ਼ਨੀਵਾਰ ਨੂੰ ਦੁਬਈ ਏਅਰਪੋਰਟ ਪਹੁੰਚਿਆ।