ਬਰਨਾਲਾ ਦੀ ਮੁਟਿਆਰ ਨੇ ਮਲੇਸ਼ੀਆ ‘ਚ ਫੇਸਬੁੱਕ ‘ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ

TeamGlobalPunjab
3 Min Read

ਬਰਨਾਲਾ: ਬਰਨਾਲਾ ਦੀ ਇੱਕ ਲੜਕੀ ਨੇ ਮਲੇਸ਼ੀਆ ਵਿੱਚ ਫੇਸਬੁੱਕ ‘ਤੇ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ। ਵੀਡੀਓ ‘ਚ ਲੜਕੀ ਨੇ ਦੱਸਿਆ ਕਿ ਪੰਜਾਬ ‘ਚ  ਦੋ ਨੌਜਵਾਨਾਂ ਵੱਲੋਂ ਛੇੜਖਾਨੀ ਤੋਂ ਤੰਗ ਆ ਕੇ ਉਸ ਨੇ ਆਪਣਾ ਦੇਸ਼ ਛੱਡ ਦਿੱਤਾ ਸੀ ਇਸ ਤੋਂ ਬਾਅਦ ਵੀ ਦੋਵੇਂ ਉਸਨੂੰ ਫੇਸਬੁੱਕ ਦੇ ਨਕਲੀ ਅਕਾਊਂਟ ਬਣਾ ਕੇ ਤੰਗ ਕਰਨ ਲੱਗ ਗਏ। ਜਿਸ ਤੋਂ ਬਾਅਦ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਵੀਡੀਓ ਉਨ੍ਹਾਂ ਦੋਵਾਂ ‘ਚੋਂ ਇੱਕ ਨੌਜਵਾਨ ਵੱਲੋਂ ਪੀੜਤਾ ਨੂੰ ਕੀਤੀ ਗਈ ਫੇਸਬੁੱਕ ਵੀਡੀਓ ਕਾਲਿੰਗ ਦਾ ਹੈ। ਮਿਲੀ ਜਾਣਕਾਰੀ ਮੁਤਾਬਕ ਲੜਕੀ ਦੀ ਮ੍ਰਿਤਕ ਦੇਹ ਅੱਜ ਬਰਨਾਲਾ ਪਹੁੰਚ ਗਈ ਹੈ ਜਿਥੇ ਉਸਦਾ ਅੰਤਿਮ ਸਸਕਾਰ ਕੀਤਾ ਗਿਆ।

ਬਰਨਾਲਾ ਦੇ ਸੇਖਾਂ ਰੋਡ ਵਾਸੀ ਮਹਿਲਾ ਨੇ ਦੋਸ਼ ਲਗਾਇਆ ਕਿ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਮਿਲਨ ਸਿੰਘ ਉਰਫ ਘੁੱਗੀ ਅਤੇ ਲੁਧਿਆਨਾ ਜ਼ਿਲ੍ਹੇ ਦੇ ਪਿੰਡ ਸਹਾਰਨ ਮਾਜਰਾ ਦੇ ਅਮਨਦੀਪ ਸਿੰਘ ਉਰਫ ਦੀਪ ਨਾਮ ਦੇ ਨੌਜਵਾਨ ਉਸਦੀ ਧੀ ਨੂੰ ਕਾਫ਼ੀ ਸਮੇਂ ਤੋਂ ਪਰੇਸ਼ਾਨ ਕਰਦੇ ਸਨ। ਜੁਲਾਈ 2019 ਵਿੱਚ ਉਨ੍ਹਾਂ ਨੇ ਹੈਲਪਲਾਈਨ 181 ‘ਤੇ ਸ਼ਿਕਾਇਤ ਵੀ ਕੀਤੀ ਸੀ ਪਰ ਥਾਣਾ ਸਦਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਸ਼ਿਕਾਇਤ ਵਾਪਸ ਕਰਵਾ ਦਿੱਤੀ ਗਈ।

ਦੂਜੇ ਪਾਸੇ ਜਦੋਂ ਨੌਜਵਾਨ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਏ ਤਾਂ ਛੁਟਕਾਰਾ ਪਾਉਣ ਲਈ ਪੀੜਤ ਪਰਿਵਾਰ ਨੇ ਧੀ ਨੂੰ 27 ਅਗਸਤ, 2019 ਨੂੰ ਮਲੇਸ਼ੀਆ ਭੇਜ ਦਿੱਤਾ। ਉਸ ਤੋਂ ਬਾਅਦ ਨੌਜਵਾਨ ਉਨ੍ਹਾਂ ਨੂੰ ਵੀ ਧਮਕਾਉਣ ਲੱਗੇ। ਇਸ ਵਿੱਚ ਉਨ੍ਹਾਂ ਨੇ ਫਰਜ਼ੀ ਫੇਸਬੁੱਕ ਆਈਡੀ ਬਣਾ ਕੇ ਉਨ੍ਹਾਂ ਦੀ ਧੀ ਨੂੰ ਅਸ਼ਲੀਲ ਮੈਸੇਜ ਅਤੇ ਵੀਡੀਓ ਭੇਜਣੀ ਸ਼ੁਰੂ ਕਰ ਦਿੱਤੀ। ਬਲੈਕਮੇਲ ਕਰ ਕਈ ਵਾਰ ਪੈਸੇ ਵੀ ਖਾਤੇ ਵਿੱਚ ਪਵਾਏ।

ਹਾਲ ਹੀ ਵਿੱਚ 16 ਜਨਵਰੀ ਦੀ ਰਾਤ ਮਿਲਨ ਅਤੇ ਅਮਨਦੀਪ ਨੇ ਮੁਟਿਆਰ ਨੂੰ ਵੀਡੀਓ ਕਾਲ ਕੀਤੀ ਇਸ ਦੌਰਾਨ ਉਹ ਇੰਨੀ ਤੰਗ ਆ ਗਈ ਕਿ ਉਸ ਨੇ ਕਮਰੇ ਵਿੱਚ ਹੀ ਪੱਖੇ ਨਾਲ ਫਾਹਾ ਲਗਾ ਕੇ ਜਾਨ ਦੇ ਦਿੱਤੀ। ਵੀਡੀਓ ਕਾਲ ਦੌਰਾਨ ਦੋਸ਼ੀ ਨੇ ਘਟਨਾ ਦੀ ਵੀਡੀਓ ਕੈਪਚਰ ਕਰ ਮਲੇਸ਼ੀਆ ਵਿੱਚ ਹੀ ਆਪਣੀ ਇੱਕ ਦੋਸਤ ਨਿਸ਼ਾ ਨੂੰ ਭੇਜਿਆ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਗਈ ਸੀ। ਇਸ ਘਟਨਾ ਦਾ ਪਤਾ ਚੱਲਣ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਐਸਐਸਪੀ ਬਰਨਾਲਾ ਹਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ‘ਤੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

- Advertisement -

Share this Article
Leave a comment