ਬੱਪੀ ਲਹਿਰੀ ਦੀ ਸਿਹਤ ‘ਚ ਹੋਇਆ ਸੁਧਾਰ, ਘਰ ਆਏ ਵਾਪਿਸ

TeamGlobalPunjab
1 Min Read

ਨਿਊਜ਼ ਡੈਸਕ :- ਬਾਲੀਵੁੱਡ ਦੇ ਦਿੱਗਜ ਗਾਇਕ ਤੇ ਫੇਮਸ ਮਿਊਜ਼ਿਕ ਕੰਪੋਜ਼ਰ ਬੱਪੀ ਲਹਿਰੀ ਕੁਝ ਦਿਨਾਂ ਪਹਿਲਾਂ ਕੋਰੋਨਾ ਵਇਰਸ ਦੀ ਲਪੇਟ ‘ਚ ਆ ਗਏ ਸਨ। ਬੱਪੀ ਲਹਿਰੀ ਦੀ ਤਬੀਅਤ ਅਚਾਨਕ ਵਿਗੜ ਗਈ ਸੀ ਕਿ ਉਨ੍ਹਾਂ ਨੂੰ ਆਈਸੀਯੂ ‘ਚ ਦਾਖਲ ਕਰਵਾਉਣਾ ਪਿਆ ਸੀ ਪਰ ਹੁਣ ਸਿੰਗਰ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਆ ਗਏ ਹਨ।

ਬੱਪੀ ਦਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ‘ਚ ਕਾਫੀ ਚੰਗੀ ਸਥਿਤੀ ‘ਚ ਨਜ਼ਰ ਆ ਰਹੇ ਹਨ ਤੇ ਮੁਸਕਾਰਉਂਦਿਆਂ ਥਮਸਅਪ ਦਿਖਾ ਰਹੇ ਹਨ। ਫੋਟੋ ਸ਼ੇਅਰ ਕਰਨ ਦੇ ਨਾਲ ਗਾਇਕ ਨੇ ਲਿਖਿਆ, ‘ਉਪਰ ਵਾਲੇ ਦੀ ਤੇ ਤੁਹਾਡੇ ਚਾਹੁੰਣ ਵਾਲਿਆਂ ਦੀਆਂ ਦੁਆ ਕਰਕੇ ਮੈਂ ਘਰ ਵਾਪਸ ਆ ਗਿਆ ਹਾਂ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਲਈ ਬਹੁਤ ਸ਼ੁਕਰੀਆ।’

TAGGED: , ,
Share this Article
Leave a comment