ਨਵੀ ਦਿੱਲੀ : ਜੇਕਰ ਤੁਸੀਂ ਬੈਂਕ ਨਾਲ ਸਬੰਧਤ ਕੋਈ ਬਹੁਤ ਜ਼ਰੂਰੀ ਕੰਮ ਨਿਪਟਾਉਣਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਲੋਕ ਅਕਸਰ ਛੁੱਟੀਆਂ ਦੀ ਜਾਣਕਾਰੀ ਲਏ ਬਿਨਾਂ ਹੀ ਬੈਂਕ ਚਲੇ ਜਾਂਦੇ ਹਨ ਅਤੇ ਬੈਂਕ ਬੰਦ ਹੋਣ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ। ਅੱਜ ਤੋਂ ਨਵੇਂ ਹਫ਼ਤੇ ਦੀ ਸ਼ੁਰੂਆਤ ਹੋ ਗਈ ਹੈ।
ਅਜਿਹੇ ਵਿੱਚ ਕਈ ਲੋਕ ਇਸ ਹਫ਼ਤੇ ਬੈਂਕ ਜਾ ਕੇ ਆਪਣੇ ਜ਼ਰੂਰੀ ਕੰਮ ਨਿਪਟਾਉਣ ਬਾਰੇ ਸੋਚ ਰਹੇ ਹੋਣਗੇ। ਜੇਕਰ ਤੁਸੀਂ ਵੀ ਕੈਸ਼ ਜਮ੍ਹਾ ਕਰਵਾਉਣ, ਚੈੱਕ ਜਮ੍ਹਾ ਕਰਵਾਉਣ, ਕੇ.ਵਾਈ.ਸੀ. (KYC) ਕਰਵਾਉਣ, ਡਿਮਾਂਡ ਡਰਾਫਟ ਬਣਵਾਉਣ ਜਾਂ ਕਿਸੇ ਹੋਰ ਬੈਂਕ ਦੇ ਕੰਮ ਲਈ ਬੈਂਕ ਜਾਣ ਵਾਲੇ ਹੋ, ਤਾਂ ਪਹਿਲਾਂ ਇਹ ਜ਼ਰੂਰ ਜਾਣ ਲਓ ਕਿ ਇਸ ਹਫ਼ਤੇ ਕਈ ਦਿਨ ਬੈਂਕ ਬੰਦ ਰਹਿਣ ਵਾਲੇ ਹਨ।
ਹਾਲਾਂਕਿ, ਹਰ ਰਾਜ ਵਿੱਚ ਬੈਂਕ ਦੀਆਂ ਛੁੱਟੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕਿਤੇ ਬੈਂਕ ਬੰਦ ਰਹਿਣਗੇ ਅਤੇ ਕਿਤੇ ਆਮ ਵਾਂਗ ਕੰਮ ਹੋਵੇਗਾ। ਇਸ ਲਈ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸ਼ਹਿਰ ਵਿੱਚ ਬੈਂਕ ਖੁੱਲ੍ਹਾ ਹੈ ਜਾਂ ਬੰਦ, ਇਹ ਜ਼ਰੂਰ ਚੈੱਕ ਕਰ ਲਓ। ਅਜਿਹਾ ਨਾ ਹੋਵੇ ਕਿ ਤੁਸੀਂ ਬੈਂਕ ਪਹੁੰਚੋ ਅਤੇ ਉੱਥੇ ਤਾਲਾ ਲੱਗਿਆ ਮਿਲੇ।
ਭਾਰਤੀ ਰਿਜ਼ਰਵ ਬੈਂਕ ਦੇ ਬੈਂਕ ਹੋਲੀਡੇ ਕੈਲੰਡਰ ਅਨੁਸਾਰ, 13 ਜੁਲਾਈ ਤੋਂ 19 ਜੁਲਾਈ 2026 ਦੇ ਵਿਚਕਾਰ ਵੱਖ-ਵੱਖ ਰਾਜਾਂ ਵਿੱਚ ਬੈਂਕ ਕੁੱਲ ਚਾਰ ਦਿਨ ਬੰਦ ਰਹਿਣਗੇ। 13 ਜੁਲਾਈ, 14 ਜੁਲਾਈ ਅਤੇ 15 ਜੁਲਾਈ ਯਾਨੀ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਬੈਂਕ ਆਮ ਵਾਂਗ ਖੁੱਲ੍ਹੇ ਰਹਿਣਗੇ। ਜੇਕਰ ਤੁਸੀਂ ਕੈਸ਼ ਜਮ੍ਹਾ ਕਰਵਾਉਣਾ ਹੈ, ਚੈੱਕ ਕਲੀਅਰ ਕਰਵਾਉਣਾ ਹੈ, ਕੇ.ਵਾਈ.ਸੀ. ਅਪਡੇਟ ਕਰਵਾਉਣੀ ਹੈ ਜਾਂ ਬ੍ਰਾਂਚ ਜਾ ਕੇ ਕੋਈ ਜ਼ਰੂਰੀ ਕੰਮ ਕਰਨਾ ਹੈ, ਤਾਂ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਹਫ਼ਤੇ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਪੂਰਾ ਕਰ ਲਿਆ ਜਾਵੇ।
16 ਜੁਲਾਈ, ਵੀਰਵਾਰ ਨੂੰ ਉੱਤਰਾਖੰਡ ਅਤੇ ਮਨੀਪੁਰ ਵਿੱਚ ‘ਹਰੇਲਾ’ ਤਿਉਹਾਰ ਕਾਰਨ ਬੈਂਕ ਬੰਦ ਰਹਿਣਗੇ। ਇਸੇ ਦਿਨ ਓਡੀਸ਼ਾ ਵਿੱਚ ‘ਰਥ ਯਾਤਰਾ’ ਦੇ ਕਾਰਨ ਵੀ ਬੈਂਕ ਸ਼ਾਖਾਵਾਂ ਵਿੱਚ ਕੰਮਕਾਜ ਨਹੀਂ ਹੋਵੇਗਾ।
17 ਜੁਲਾਈ, ਸ਼ੁੱਕਰਵਾਰ ਨੂੰ ਮੇਘਾਲਿਆ ਵਿੱਚ ‘ਯੂ ਤਿਰੋਤ ਸਿੰਘ’ ਦੀ ਬਰਸੀ ਕਾਰਨ ਬੈਂਕ ਬੰਦ ਰਹਿਣਗੇ।
18 ਜੁਲਾਈ, ਸ਼ਨੀਵਾਰ ਨੂੰ ਸਿੱਕਮ ਵਿੱਚ ‘ਡਰੁਕਪਾ ਤਸ਼ੇ ਜੀ’ ਤਿਉਹਾਰ ਦੇ ਚੱਲਦਿਆਂ ਬੈਂਕ ਦੀ ਛੁੱਟੀ ਰਹੇਗੀ।
19 ਜੁਲਾਈ, ਐਤਵਾਰ ਨੂੰ ਪੂਰੇ ਦੇਸ਼ ਵਿੱਚ ਹਫ਼ਤਾਵਾਰੀ ਛੁੱਟੀ ਰਹੇਗੀ। ਇਸ ਦਿਨ ਸਾਰੇ ਸਰਕਾਰੀ ਅਤੇ ਨਿੱਜੀ ਬੈਂਕ ਬੰਦ ਰਹਿਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

