ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ ‘ਚ ਮੁੜ ਕੀਤਾ ਵਾਧਾ

Prabhjot Kaur
2 Min Read

ਟੋਰਾਂਟੋ: ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ ‘ਚ ਮੁੜ ਵਾਧਾ ਕਰਦਿਆਂ ਬੁਨਿਆਦੀ ਦਰ 4.5 ਫ਼ੀਸਦੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਭਵਿੱਖ ਵਿਚ ਕੋਈ ਵਾਧਾ ਨਾਂ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਮਹਿੰਗਾਈ ਨੂੰ ਕਾਬੂ ਕਰਨ ਦੇ ਮਕਸਦ ਨਾਲ ਵਿਆਜ ਦਰਾਂ ਵਿੱਚ ਲਗਾਤਾਰ 8ਵੇਂ ਵਾਧੇ ਕਾਰਨ ਕਰਜ਼ੇ ਹੋਰ ਮਹਿੰਗੇ ਹੋ ਗਏ ਅਤੇ ਇੱਕ ਲੱਖ ਡਾਲਰ ਦੇ ਕਰਜ਼ੇ ਲਈ ਕੈਨੇਡਾ ਵਾਸੀਆਂ ਨੂੰ ਹਰ ਮਹੀਨੇ 15 ਡਾਲਰ ਵਾਧੂ ਅਦਾ ਕਰਨੇ ਪੈਣਗੇ।

ਭਾਵੇਂ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਹੋਰ ਉਪਰ ਨਾਂ ਲੈ ਕੇ ਜਾਣ ਦਾ ਵਾਅਦਾ ਕੀਤਾ ਹੈ ਪਰ ਹੁਣ ਤੱਕ ਦਾ ਵਾਧਾ ਹੀ ਵੱਡੀ ਗਿਣਤੀ ‘ਚ ਕੈਨੇਡਾ ਵਾਸੀਆਂ ‘ਤੇ ਬੋਝ ਬਣ ਗਿਆ ਹੈ। ਮਿਸਾਲ ਵਜੋਂ ਓਨਟਾਰੀਓ ਦੇ ਵਿਟਬੀ ਸ਼ਹਿਰ ‘ਚ ਮਕਾਨ ਖਰੀਦਣ ਵਾਲਾ ਇੱਕ ਪਰਿਵਾਰ 3 ਹਜ਼ਾਰ ਡਾਲਰ ਦੀ ਕਿਸ਼ਤ ਭਰ ਰਿਹਾ ਸੀ ਪਰ ਹੁਣ ਉਨ੍ਹਾਂ ਦਾ ਮਹੀਨਾਵਾਰ ਖਰਚਾ 5 ਹਜ਼ਾਰ ਡਾਲਰ ਹੋ ਗਿਆ ਹੈ। ਪਰਿਵਾਰ ਵੱਲੋਂ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਹਰ ਮਹੀਨੇ 2 ਹਜ਼ਾਰ ਡਾਲਰ ਦੀ ਵਾਧੂ ਰਕਮ ਦਾ ਪ੍ਰਬੰਧ ਕਰਨਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ।

ਉੱਥੇ ਹੀ ਦੂਜੇ ਪਾਸੇ ਆਰਥਿਕ ਮਾਹਰ ਕਹਿ ਰਹੇ ਹਨ ਕਿ ਵਿਆਜ ਦਰਾਂ ਵਧਾ ਕੇ ਮਹਿੰਗਾਈ ਕਾਬੂ ਕਰਨ ਦੇ ਤਰੀਕੇ ਨਾਲ ਕੋਈ ਖਾਸ ਫਰਕ ਨਹੀਂ ਪੈਣਾ ਜਦਕਿ ਮਾੜੇ ਸਿੱਟੇ ਜ਼ਿਆਦਾ ਭੁਗਤਣ ਹੋਣਗੇ। ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ਘਟਣ ਦਾ ਨਾਂ ਨਹੀਂ ਲੈ ਰਹੇ ਜਦਕਿ ਕਰਜ਼ੇ ਦੀਆਂ ਕਿਸ਼ਤਾਂ ਦਾ ਬੋਝ ਵੀ ਦੁੱਗਣਾ ਹੋ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment