ਢਾਕਾ: ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸੱਤਾ ਤੋਂ ਬੇਦਖਲ ਹੋਣ ਤੋਂ ਬਾਅਦ ਬੰਗਲਾਦੇਸ਼ ਵਿੱਚ ਹੁਣ ਤਾਲਿਬਾਨੀ ਨਿਯਮਾਂ ਦੀ ਤਰਜ਼ ‘ਤੇ ਪਾਬੰਦੀਆਂ ਸ਼ੁਰੂ ਹੋ ਗਈਆਂ ਹਨ। ਬੰਗਲਾਦੇਸ਼ ਦੀਆਂ ਮਹਿਲਾਵਾਂ ਅਤੇ ਕੁੜੀਆਂ ‘ਤੇ ਸਖ਼ਤ ਫ਼ਰਮਾਨ ਲਾਗੂ ਕੀਤੇ ਜਾ ਰਹੇ ਹਨ। ਢਾਕਾ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਬੰਗਲਾਦੇਸ਼ ਬੈਂਕ ਨੇ ਮਹਿਲਾ ਕਰਮਚਾਰੀਆਂ ਲਈ ਨਵਾਂ ਡਰੈਸ ਕੋਡ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੀ ਕਪੜੇ ਪਹਿਨਣ ਦੀ ਆਜ਼ਾਦੀ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹ ਹੁਕਮ ਬੰਗਲਾਦੇਸ਼ ਦੇ ਕੇਂਦਰੀ ਬੈਂਕ ਵਜੋਂ ਜਾਣੇ ਜਾਂਦੇ ਬੰਗਲਾਦੇਸ਼ ਬੈਂਕ ਵੱਲੋਂ ਜਾਰੀ ਕੀਤਾ ਗਿਆ ਹੈ।
ਮਹਿਲਾ ਕਰਮਚਾਰੀਆਂ ਲਈ ਨਵੇਂ ਨਿਯਮ
ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮਹਿਲਾਵਾਂ ਨੂੰ ਹਾਫ-ਸਲੀਵ (ਅੱਧੀਆਂ ਬਾਹਾਂ ਵਾਲੇ) ਅਤੇ ਛੋਟੇ ਕਪੜੇ, ਨਾਲ ਹੀ ਲੈਗਿੰਗਜ਼ ਪਹਿਨਣ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਮਹਿਲਾਵਾਂ ਨੂੰ ਸਾੜ੍ਹੀ, ਸਲਵਾਰ-ਕਮੀਜ਼ ਨਾਲ ਚੁੰਨੀ ਜਾਂ ਹੋਰ ਪੇਸ਼ੇਵਰ ਅਤੇ ਸਾਦੇ ਕਪੜੇ ਪਹਿਨਣੇ ਹੋਣਗੇ। ਕਪੜਿਆਂ ਦਾ ਰੰਗ ਪੇਸ਼ੇਵਰ ਅਤੇ ਸਾਧਾਰਨ ਹੋਣਾ ਚਾਹੀਦਾ ਹੈ। ਫਾਰਮਲ ਸੈਂਡਲ ਜਾਂ ਜੁੱਤੀਆਂ ਅਤੇ ਸਾਦਾ ਹਿਜਾਬ ਜਾਂ ਸਕਾਰਫ਼ ਪਹਿਨਣ ਦੀ ਇਜਾਜ਼ਤ ਹੈ। ਮਹਿਲਾ ਕਰਮਚਾਰੀਆਂ ਨਾਲ ਵਿਵਹਾਰ ਵਿੱਚ ਬੰਗਲਾਦੇਸ਼ ਬੈਂਕ ਸਟਾਫ ਰੈਗੂਲੇਸ਼ਨ 2003 ਦੀ ਧਾਰਾ 39 ਦੀ ਪਾਲਣਾ ਲਾਜ਼ਮੀ ਹੈ।
ਹੁਕਮਾਂ ‘ਤੇ ਨਿਗਰਾਨੀ
ਯੌਨ ਸ਼ੋਸ਼ਣ ਦੀਆਂ ਸ਼ਿਕਾਇਤਾਂ ਨੂੰ 30 ਕੰਮਕਾਜੀ ਦਿਨਾਂ ਦੇ ਅੰਦਰ ਸਬੰਧਤ ਕਮੇਟੀ ਨੂੰ ਦੇਣਾ ਹੋਵੇਗਾ। ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ‘ਤੇ ਦਫਤਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਹਰੇਕ ਦਫਤਰ, ਵਿਭਾਗ, ਪ੍ਰੋਜੈਕਟ ਜਾਂ ਇਕਾਈ ਵਿੱਚ ਇੱਕ ਅਧਿਕਾਰੀ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਕਿਸੇ ਵੀ ਉਲੰਘਣ ਦੀ ਸੂਚਨਾ ਵਿਭਾਗ ਮੁਖੀ ਨੂੰ ਦਿੱਤੀ ਜਾਵੇਗੀ, ਜੋ ਸਬੰਧਤ ਕਰਮਚਾਰੀ ਵਿਰੁੱਧ ਕਾਰਵਾਈ ਦੀ ਸਿਫਾਰਸ਼ ਕਰੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।