ਓਨਟਾਰੀਓ ਦੀਆਂ ਸੜਕਾਂ ‘ਤੇ ਹਾਲੇ ਵੀ ਗੱਡੀਆਂ ‘ਤੇ ਲੱਗੀਆਂ ਨੇ ਬੰਦ ਹੋ ਚੁਕੀਆਂ ਲਾਇਸੰਸ ਪਲੇਟਾਂ

Prabhjot Kaur
2 Min Read

ਟੋਰਾਂਟੋ: ਓਨਟਾਰੀਓ ਦੀ ਡਗ ਫ਼ੋਰਡ ਸਰਕਾਰ ਨੇ ਤਿੰਨ ਸਾਲ ਪਹਿਲਾਂ ਸੁਰੱਖਿਆ ਚਿੰਤਾਵਾਂ ਨੂੰ ਧਿਆਨ ‘ਚ ਰੱਖਦਿਆਂ ਨੀਲੇ ਰੰਗ ਵਾਲੀਆਂ ਲਾਇਸੰਸ ਪਲੇਟਸ ਬੰਦ ਕਰਨ ਦਾ ਐਲਾਨ ਕੀਤਾ ਸੀ, ਪਰ 2023 ‘ਚ ਦਾਖ਼ਲ ਹੋਣ ਤੋਂ ਬਾਅਦ ਵੀ 1 ਲੱਖ 70 ਹਜ਼ਾਰ ਗੱਡੀਆਂ ‘ਤੇ ਇਹ ਪਲੇਟਸ ਲੱਗੀਆਂ ਹੋਈਆਂ ਹਨ।

ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਗਲੇ ਕਿਸੇ ਵੀ ਨੋਟਿਸ ਤੱਕ ਨੀਲੇ ਰੰਗ ਦੀਆਂ ਪਲੇਟਸ ਕਾਨੂੰਨੀ ਤੌਰ ‘ਤੇ ਜਾਇਜ਼ ਹੀ ਮੰਨੀਆਂ ਜਾਣਗੀਆਂ। ਇਥੇ ਦੱਸਣਯੋਗ ਹੈ ਕਿ ਡਗ ਫ਼ੋਰਡ ਸਰਕਾਰ ਨੇ 2019 ‘ਚ ਨੀਲੇ ਰੰਗ ਵਾਲੀਆਂ ਪਲੇਟਾਂ ਲਿਆਂਦੀਆਂ ਸਨ ਅਤੇ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਉੱਪਰ ਐਚ.ਡੀ. ਸ਼ੀਟਿੰਗ ਕੀਤੀ ਗਈ ਹੈ ਪਰ ਜਲਦ ਹੀ ਲੋਕਾਂ ਨੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਕਿ ਰਾਤ ਵੇਲੇ ਇਹ ਬਿਲਕੁਲ ਵੀ ਨਜ਼ਰ ਨਹੀਂ ਆਉਂਦੀਆਂ। ਸੋਸ਼ਲ ਮੀਡੀਆ ਤੇ ਚਰਚੇ ਹੋਣ ਲੱਗੇ ਕਿ ਨਵੀਆਂ ਲਾਇਸੰਸ ਪਲੇਟਸ ਰੌਸ਼ਨੀ ਰਿਫ਼ਲੈਕਟ ਕਰਦੀਆਂ ਹਨ ਜਿਸ ਕਾਰਨ ਕਿਸੇ ਲਈ ਵੀ ਇਨ੍ਹਾਂ ਨੂੰ ਪੜ੍ਹਨਾ ਆਸਾਨ ਨਹੀਂ।

ਡਗ ਫ਼ੋਰਡ ਸਰਕਾਰ ਨੇ ਇਕ-ਦੋ ਵਾਰ ਨਵੀਆਂ ਪਲੇਟਸ ਦੇ ਹੱਕ ਵਿਚ ਬਿਆਨ ਦਿੱਤੇ ਪਰ ਫ਼ਰਵਰੀ 2020 ਵਿੱਚ ਨੀਲੀਆਂ ਪਲੇਟਾਂ ਜਾਰੀ ਕਰਨੀਆਂ ਬੰਦ ਕਰ ਦਿੱਤੀਆਂ। ਇਕ ਮਹੀਨੇ ਬਾਅਦ ਲਾਇਸੰਸ ਪਲੇਟਾਂ ਬਦਲਣ ਦੀ ਯੋਜਨਾ ਵੀ ਠੰਢੇ ਬਸਤੇ ‘ਚ ਪਾ ਦਿੱਤੀ ਗਈ। ਡਰਾਈਵਰਾਂ ਨੂੰ ਕਿਹਾ ਗਿਆ ਕਿ ਆਪਣੀ ਮਰਜ਼ੀ ਮੁਤਾਬਕ ਲਾਇਸੰਸ ਪਲੇਟ ਤਬਦੀਲ ਕਰਵਾ ਸਕਦੇ ਹਨ। ਅਧਿਕਾਰੀਆਂ ਮੁਤਾਬਕ ਲਗਭਗ 1 ਲੱਖ 93 ਹਜ਼ਾਰ ਨੀਲੀਆਂ ਲਾਇਸੰਸ ਪਲੇਟਸ ਜਾਰੀ ਕੀਤੀਆਂ ਗਈਆਂ ਅਤੇ ਇਨ੍ਹਾਂ ‘ਚੋਂ 1 ਲੱਖ 70 ਹਜ਼ਾਰ ਅੱਜ ਵੀ ਗੱਡੀਆਂ ‘ਤੇ ਲੱਗੀਆਂ ਹੋਈਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment