ਡਾ. ਹਮਦਰਦ ਦੀ ਤਲਬੀ ‘ਤੇ ਰੋਕ ਲਾਉਣ ਨਾਲ ਪੱਤਰਕਾਰੀ ਦੀ ਸ਼ਾਨ ਹੋਈ ਬਹਾਲ: ਬਲਬੀਰ ਸਿੱਧੂ

Prabhjot Kaur
2 Min Read

ਐਸ.ਏ.ਐਸ. ਨਗਰ: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਬਰਜਿੰਦਰ ਸਿੰਘ ਹਮਦਰਦ ਨੂੰ ਰਾਹਤ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਅੱਜ ਇਥੇ ਕਿਹਾ ਹੈ ਕਿ ਇਸ ਫੈਸਲੇ ਨਾਲ “ਪ੍ਰੈਸ ਦੀ ਆਜ਼ਾਦੀ” ਨੂੰ ਦਬਾਉਣ ਦੇ ਪੈਦਾ ਹੋ ਰਹੇ ਰੁਝਾਨ ਨੂੰ ਠੱਲ ਪਵੇਗੀ। ਉਹਨਾਂ ਮਾਣਯੋਗ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਹੋਰ ਕੇਸਾਂ ਦਾ ਖੁਦ ਨੋਟਿਸ ਲੈ ਕੇ “ਪ੍ਰੈਸ ਦੀ ਆਜ਼ਾਦੀ” ਦੀ ਰਾਖੀ ਕਰੇ।

ਸਿੱਧੂ ਨੇ ਕਿਹਾ ਕਿ ਅਦਾਰਾ ‘ਅਜੀਤ’ਅਤੇ ਇਸ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦਾ ਪੱਤਰਕਾਰੀ ਦੇ ਖੇਤਰ ਵਿਚ ਬਹੁਤ ਵੱਡਾ ਨਾਂ ਅਤੇ ਰੁਤਬਾ ਹੈ ਜਿਹੜਾ ਇਹਨਾਂ ਨੇ ਕਈ ਦਹਾਕਿਆਂ ਵਿਚ ਨਿਰਪੱਖ, ਆਜ਼ਾਦ ਅਤੇ ਉਸਾਰੂ ਸੋਚ ਦੇ ਬਿਖੜੇ ਪੈਂਡੇ ਉਤੇ ਲਗਾਤਾਰ ਅਡੋਲ ਤੁਰਦਿਆਂ ਬਣਾਇਆ ਹੈ।ਉਹਨਾਂ ਕਿਹਾ ਕਿ ਹਮਦਰਦ ਵਰਗੇ ਸੀਨੀਅਰ ਪੱਤਰਕਾਰ ਨੂੰ ਵਿਜੀਲੈਂਸ ਵਲੋਂ ਪੁੱਛ-ਗਿੱਛ ਲਈ ਤਲਬ ਕਰਨ ਨੂੰ ਕਿਸੇ ਵੀ ਤਰਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਕਿਹਾ ਕਿ ਮਾਣਯੋਗ ਹਾੲਕੋਰਟ ਵਲੋਂ ਹਮਦਰਦ ਨੂੰ ਤਲਬ ਕਰ ਕੇ ਪੁੱਛ-ਗਿੱਛ ਕਰਨ ਦੀ ਥਾਂ ਲਿਖਤੀ ਸਵਾਲ ਭੇਜ ਕੇ ਜਵਾਬ ਲੈਣ ਦੇ ਕੀਤੇ ਫੈਸਲੇ ਨਾਲ ਪੱਤਰਕਾਰੀ ਅਤੇ ਪੱਤਰਕਾਰਾਂ ਦੀ ਸ਼ਾਨ ਬਹਾਲ ਹੋਈ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment