ਪੁਲਿਸ ਕਮਿਸ਼ਨਰ ਖਿਲਾਫ ਧਰਨਾ ਦੇ ਕੇ ਕਸੂਤੇ ਫਸੇ ਬੈਂਸ, ਕਰਾਉਣਾ ਪਵੇਗਾ ਕਰੋਨਾ ਟੈਸਟ

TeamGlobalPunjab
2 Min Read

ਲੁਧਿਆਣਾ: ਕੋਰੋਨਾ ਕਾਲ ‘ਚ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਦੇ ਕੇ ਕਸੂਤੇ ਫਸ ਗਏ ਹਨ। ਲੋਕ ਇਨਸਾਫ ਪਾਰਟੀ ਦੇ ਲੀਡਰ ਸੰਨੀ ਕੈਂਥ ਨਾਲ ਕੁਝ ਦਿਨ ਪਹਿਲਾਂ ਕਾਂਗਰਸੀ ਵਰਕਰਾਂ ਨਾਲ ਹੱਥੋਪਾਈ ਹੋਈ ਸੀ। ਜਿਸ ਦੇ ਰੋਸ ਵਜੋਂ ਬੈਂਸ ਆਪਣੇ ਵਰਕਰਾਂ ਸਣੇ ਧਰਨੇ ‘ਤੇ ਬੈਠੇ ਸੀ।

ਇਸ ਪ੍ਰਦਰਸ਼ਨ ‘ਚ ਡਿਊਟੀ ਦੇ ਰਹੇ ਪੰਜਾਬ ਪੁਲਸ ਦੇ 6 ਮੁਲਾਜ਼ਮ ਪੁਲਿਸ ਪਾਜ਼ਿਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਸੰਨੀ ਕੈਂਥ ਸਮੇਤ 30 ਹੋਰ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨੂੰ ਕਰੋਨਾ ਟੈਸਟ ਕਰਵਾਉਣ ਦੀ ਹਦਾਇਤ ਦਿੱਤੀ ਗਈ ਹੈ। ਬੈਂਸ ਅਤੇ ਉਸ ਦੇ ਸਮਰਥਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ 2 ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਆਪਣਾ ਟੈਸਟ ਕਰਵਾਕੇ ਰਿਪੋਰਟ ਪ੍ਰਸ਼ਾਸਨ ਦੇ ਕੋਲ ਜਮਾਂ ਕਰਵਾਉਣ। ਜੇਕਰ ਅਜਿਹਾ ਨਹੀਂ ਹੋਇਆ ਤਾਂ ਡਿਜ਼ਾਸਟਰ ਮੈਨੇਜਮੇਂਟ ਐਕਟ ਦੇ ਤਹਿਤ ਪੁਲਿਸ ਸਭ ਦਾ ਟੈਸਟ ਵੀ ਕਰਵਾਏਗੀ ।

ਕੁਝ ਦਿਨ ਪਹਿਲਾਂ ਲੋਕ ਇਨਸਾਫ਼ ਪਾਰਟੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੱਥੋਪਾਈ ਹੋ ਗਈ ਸੀ। ਲੋਕ ਇਨਸਾਫ਼ ਪਾਰਟੀ ਨੇ ਇਲਜ਼ਾਮ ਲਗਾਇਆ ਸੀ ਕਿ ਕਾਂਗਰਸ ਦੇ ਵਰਕਰਾਂ ਨੇ ਸੰਨੀ ਕੈਂਥ ਦੇ ਨਾਲ ਕੁੱਟਮਾਰ ਕੀਤੀ ਹੈ। ਜਿਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਪੁਲਿਸ ਕਮਿਸ਼ਨਰ ਬਾਹਰ ਧਰਨਾ ਲਗਾਇਆ ਸੀ।

ਦੱਸ ਦਈਏ ਕਿ ਲੁਧਿਆਣਾ ਵਿੱਚ 170 ਤੋਂ ਵੱਧ ਪੰਜਾਬ ਪੁਲਿਸ ਦੇ ਮੁਲਾਜ਼ਮ ਕਰੋਨਾ ਵਾਇਰਸ ਦੇ ਨਾਲ ਪੀੜਤ ਪਾਏ ਜਾ ਚੁੱਕੇ ਹਨ। ਪੁਲਿਸ ਕਮਿਸ਼ਨਰ ਦਫ਼ਤਰ ਸਮੇਤ 5 ਥਾਣਿਆਂ ਨੂੰ 13 ਅਗਸਤ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ।

- Advertisement -

Share this Article
Leave a comment