ਨਵੀਂ ਦਿੱਲੀ:- ਸ਼ਰਾਬ ਦੇ ਸ਼ੌਕੀਨਾਂ ਲਈ ਇਕ ਮਾੜੀ ਖਬਰ ਹੈ ਜਿਸ ਕਾਰਨ ਬੀਤੇ ਦਿਨ ਸ਼ਰਾਬੀਆਂ ਨੂੰ ਸ਼ਰਾਬ ਦੇ ਠੇਕਿਆਂ ਤੋਂ ਮਿਲੀ ਸ਼ਰਾਬ ਪੀਣ ਤੋਂ ਬਾਅਦ ਚੜਿ੍ਆ ਹੋਇਆ ਨਸ਼ਾ ਸ਼ਾਇਦ ਉਤਰ ਵੀ ਸਕਦਾ ਹੈ। ਕਿਉਂ ਕਿ ਦਿੱਲੀ ਸਰਕਾਰ ਨੇ ਸ਼ਰਾਬ ਤੇ 70 ਫੀਸਦੀ ਕੋਰੋਨਾ ਮਹਾਮਾਰੀ ਟੈਕਸ ਲਗਾਉਣ ਬਾਰੇ ਸੋਚਿਆ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹ ਟੈਕਸ ਲੱਗਣਾ ਮੰਗਲਵਾਰ ਤੋਂ ਲਾਗੂ ਵੀ ਹੋ ਜਾਵੇਗਾ।ਕਾਬਿਲੇਗੌਰ ਹੈ ਕਿ ਨਵੀਂ ਦਿੱਲੀ ਜਦੋਂ ਸ਼ਰਾਬ ਦੇ ਠੇਕੇ ਖੁਲੇ ਤਾਂ ਇਹਨਾਂ ਨੂੰ ਜਲਦੀ ਬੰਦ ਵੀ ਕਰਨਾ ਪੈ ਗਿਆ ਸੀ ਕਿਉਂ ਕਿ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕਰ ਰਹੇ ਸਨ। ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਕਾਫੀ ਜਿਆਦਾ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਕਈ ਥਾਵਾਂ ਤੇ ਪੁਲਸ ਪ੍ਰਸ਼ਾਸਨ ਨੂੰ ਡੰਡਾ ਵੀ ਚਲਾਉਣਾ ਪਿਆ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਲੋਕਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਮਜ਼ਾਕ ਉਡਾਏ ਜਾਣ ਤੇ ਕਰੜਾ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਰੈਡ ਜ਼ੋਨ ਵਿਚ ਵੀ ਇਹਨਾਂ ਠੇਕਿਆਂ ਨੂੰ ਖੋਲਣ ਦੀ ਆਗਿਆ ਦਿਤੀ ਗਈ ਸੀ ਜਿਸਦਾ ਮੁੱਖ ਮਕਸਦ ਆਰਥਿਕਤਾ ਨੂੰ ਮਜਬੂਤ ਕਰਨਾ ਸੀ ਪਰ ਨਾਲ ਹੀ ਲੋਕਾਂ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨ ਦੀ ਗੱਲ ਵੀ ਆਖੀ ਸੀ। ਉਹਨਾਂ ਕਿਹਾ ਕਿ ਜੇਕਰ ਮੰਗਲਵਾਰ ਤੋਂ ਇਹਨਾਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।