ਅਜਿਹਾ ਬੈਕਟੀਰੀਆ ਜਿਹੜਾ ਕਾਰਬਨ-ਡਾਇਆਕਸਾਈਡ ਖਾ ਕੇ ਬਣਾਏਗਾ ਚੀਨੀ

TeamGlobalPunjab
2 Min Read

ਕੀ ਤੁਸੀਂ ਕਦੀ ਇਸ ਤਰ੍ਹਾਂ ਦਾ ਬੈਕਟੀਰੀਆ ਵਾਰੇ ਸੁਣਿਆ ਹੈ ਜਿਹੜਾ ਕਾਰਬਨ-ਡਾਇਆਕਸਾਈਡ ਖਾਂਦਾ ਹੈ ਤੇ ਫਿਰ ਉਸ ਨੂੰ ਚੀਨੀ (ਸ਼ੱਕਰ) ‘ਚ ਬਦਲ ਦਿੰਦਾ ਹੈ। ਜੀ ਹਾਂ ਇਜ਼ਰਾਇਲ ਦੇ ਵਿਗਿਆਨੀਆਂ ਨੇ ਆਪਣੀ 10 ਸਾਲ ਦੀ ਖੋਜ ਤੋਂ ਬਾਅਦ ਇਸ ਤਰ੍ਹਾਂ ਦੇ ਬੈਕਟੀਰੀਆ ਦੀ ਖੋਜ ਕੀਤੀ ਹੈ ਜਿਹੜਾ ਕਾਰਬਨ-ਡਾਇਆਕਸਾਈਡ ਨੂੰ ਖਾ ਕੇ ਚੀਨੀ ਵਿੱਚ ਬਦਲ ਦਿੰਦਾ ਹੈ।

ਇਸ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਬੈਕਟੀਰੀਆ ਵਾਤਾਵਰਨ ਨੂੰ ਵੀ ਸ਼ੁੱਧ ਕਰਨ ‘ਚ ਕਾਰਗਰ ਸਾਬਤ ਹੋਵੇਗਾ। ਇਹ ਖੋਜ ਵੇਈਜ਼ਮੈਨ ਇੰਸਟੀਚਿਊਟ ਆਫ ਸਾਇੰਸ (Weizmann Institute of Science) ਵੱਲੋਂ ਕੀਤੀ ਗਈ ਹੈ। ਇਸ ਰਿਸਰਚ ਸੰਸਥਾ ਨੂੰ 1934 ‘ਚ ਡੈਨੀਅਲ ਸੀਫ ਇੰਸਟੀਚਿਊਟ ਦੇ ਰੂਪ ‘ਚ ਸਥਾਪਿਤ ਕੀਤਾ ਗਿਆ ਸੀ।

ਇਨ੍ਹਾਂ ਬੈਕਟੀਰੀਆ ਨੂੰ ਈ-ਕੋਲੀ ਬੈਕਟੀਰੀਆ ਦਾ ਨਾਮ ਦਿੱਤਾ ਗਿਆ ਹੈ। ਜਨਰਲ ਸੈੱਲ ‘ਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਵਿਗਿਆਨੀਆਂ ਨੇ ਪੂਰੇ ਦਸ ਸਾਲ ਦੀ ਪ੍ਰਕਿਰਿਆ ਤੋਂ ਬਾਅਦ ਚੀਨੀ ਤੋਂ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਗਿਆ।

ਇਜ਼ਰਾਇਲ ਦੇ ਵਿਗਿਆਨੀ ਇਨ੍ਹਾਂ ਦੀ ਰੀ-ਪ੍ਰੋਗਰਾਮਿੰਗ ਕਰਨ ‘ਚ ਸਫਲ ਰਹੇ ਹਨ। ਪਹਿਲਾਂ ਇਹ ਬੈਕਟੀਰੀਆਂ ਸ਼ੱਕਰ ਦਾ ਸੇਵਨ ਕਰਨ ਤੋਂ ਬਾਅਦ ਕਾਰਬਨ ਡਾਇਆਕਸਾਈਡ ਬਣਾਉਂਦੇ ਸੀ ਪਰ ਰੀ-ਪ੍ਰੋਗਰਾਮਿੰਗ ਤੋਂ ਬਾਅਦ ਇਨ੍ਹਾਂ ਬੈਕਟੀਰੀਆ ਨੇ ਕਾਰਬਨ ਡਾਇਆਕਸਾਈਡ ਦਾ ਸੇਵਨ ਕਰਨ ਤੋਂ ਬਾਅਦ ਸ਼ੱਕਰ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਜੀਵਾਣੂ ਆਪਣਾ ਨਿਰਮਾਣ ਵਾਤਾਵਰਨ ‘ਚ ਮੌਜੂਦ ਕਾਰਬਨ ਡਾਇਆਕਸਾਈਡ ਤੋਂ ਕਰਨਗੇ ਤੇ ਫਿਰ ਖੰਡ ਦਾ ਉਤਪਾਦਨ ਕਰਨਗੇ।

- Advertisement -

ਰਿਸਰਚ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਬੈਕਟੀਰੀਆ ਗਲੋਬਲ ਵਾਰਮਿੰਗ ਦੇ ਵਧਦੇ ਪ੍ਰਭਾਵ ਨੂੰ ਘੱਟ ਕਰਨ ‘ਚ ਵੀ ਮਦਦ ਕਰਨਗੇ।

Share this Article
Leave a comment