ਬੱਬੂ ਮਾਨ ਨੇ ਹੇਟਰਜ਼ ਤੇ ਮੀਡੀਆ ਚੈਨਲਾਂ ਨੂੰ ਫਿਰ ਦਿੱਤੀ ਚੇਤਾਵਨੀ

Rajneet Kaur
2 Min Read

ਨਿਊਜ਼ ਡੈਸਕ: ਪੰਜਾਬੀ ਗਾਇਕ ਬੱਬੂ ਮਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਾਫੀ ਚਰਚਾ ‘ਚ ਹੈ। ਪੋਸਟ ‘ਚ ਬੱਬੂ ਮਾਨ  ਦੁਬਾਰਾ ਹੇਟਰਜ਼ (ਨਫਰਤ ਕਰਨ ਵਾਲੇ) ਤੇ ਮੀਡੀਆ ਚੈਨਲਾਂ ਨੂੰ ਖੁੱਲੀ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਹਨ।

ਬੱਬੂ ਮਾਨ ਨੇ ਆਪਣੀ  ਪੋਸਟ ਵਿੱਚ ਲਿਖਿਆ ਕਿ ‘ਸਤਿ ਸ਼੍ਰੀ ਅਕਾਲ ਜੀ, ਸਨਿਮਰ ਬੇਨਤੀ ਹੈ ਕਿ ਮੇਰੀ ਫੋਟੋ ਲਗਾ ਕੇ ਜਾਂ ਮੇਰਾ ਨਾਂ ਜੋੜ ਕੇ ਕੋਈ ਵੀ ਸੱਜਣ ਜਾਂ ਕੋਈ ਵੀ ਚੈਨਲ ਆਪਣੇ ਕੋਲੋਂ ਖਬਰ ਬਣਾ ਕੇ ਕਿਸੇ ਵੀਰ ਜਾਂ ਭੈਣ ਨੂੰ ਕਿਸੇ ਤਰ੍ਹਾਂ ਦਾ ਵੀ ਮੰਦਾ ਸ਼ਬਦ ਨਾ ਬੋਲੇ। ਇਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੇਈਮਾਨ।’

 

- Advertisement -

ਦਸ ਦਈਏ ਕਿ  ਕੁੱਝ ਮਹੀਨੇ ਪਹਿਲਾਂ ਵੀ ਬੱਬੂ ਮਾਨ ਨੇ ਪੋਸਟ ਸ਼ੇਅਰ ਕਰਕੇ ਕਿਹਾ ਸੀ ਕਿ , ‘ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੇਰੀ ਬੜੀ ਸਨਿਮਰ ਬੇਨਤੀ ਹੈ ਕਿ ਕਿਸੇ ਵੀ ਗੀਤ ਇੰਟਰਵਿਊ ਨੂੰ ਕੱਟ ਕੇ ਕੋਈ ਵੀ ਇਨਸਾਨ ਜਾਂ ਚੈਨਲ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਖਬਰ ਬਣਾ ਕੇ ਲਗਾਵੇਗਾ, ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰੀ ਆਪਣੇ ਖੁਦ ਦੇ ਫੈਨਜ਼ ਨੂੰ ਵੀ ਬੇਨਤੀ ਹੈ ਕਿ ਚੰਗੇ ਗੀਤ ਸੁਣੋ। ਵਿਵਾਦਤ ਖਬਰਾਂ ਤੋਂ ਪਰਹੇਜ਼ ਕਰੋ। ਆਓ ਸਮਾਜ ਨੂੰ ਜੋੜੀਏ। ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰੀਏ। ਆਪਣਾ ਬੌਧਿਕ ਮਿਆਰ ਉੱਚਾ ਚੁੱਕੀਏ। ਗੁਰੂ ਘਰ ਦੇ ਨਾਲ ਜੁੜੀਏ। ਬੇਈਮਾਨ।”

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment